1 of 22

Author: Karanjeet Kaur

Illustrator: Bhavana Vyas Vipparthi

Translator: Mona Sidhu

ਕੂੜੇ ਦਾ ਬੱਦਲ

2 of 22

ਚੀਕੂ ਆਪਣੇ ਦੋਸਤਾਂ ਵਿੱਚ ਸਭ ਤੋਂ ਨਾਖੁਸ਼ ਕੁੜੀ ਸੀ |

ਉਹ ਆਪਣੀ ਪੂਰੀ ਕਲਾਸ ਵਿੱਚ ਸਭ ਤੋਂ ਦੁਖੀ ਕੁੜੀ ਸੀ |

ਉਹ ਸ਼ਾਇਦ ਦੁਨੀਆ ਦੀ ਸਭ ਤੋਂ ਨਾਖੁਸ਼ ਕੁੜੀ ਸੀ |

2/19

3 of 22

ਦੋਸਤ?

ਚੀਕੂ ਦੇ ਕੋਈ ਦੋਸਤ ਨਹੀਂ ਹਨ |

ਕੋਈ ਵੀ ਚੀਕੂ ਨਾਲ ਖੇਡਣਾ ਨਹੀਂ ਚਾਹੁੰਦਾ ਸੀ |

ਕਿਉਂਕਿ ਉਸਦੇ ਸਿਰ ਉੱਤੇ ਬੱਦਲ ਲਟਕਿਆ ਹੋਇਆ ਸੀ |

ਕੁੜੇ ਦਾ ਬੱਦਲ !

3/19

4 of 22

ਸੰਤਰੇ ਦੇ ਛਿਲਕੇ ਅਤੇ ਬਿਸਕੁਟ ਦੇ ਪੈਕੇਟ,

ਟੁੱਟੇ ਖਿਡੌਣੇ ਅਤੇ ਟੁੱਟੀਆਂ ਕਲਮਾਂ,

ਮਰੋੜਿਆ ਹੋਇਆ ਪਲਾਸਟਿਕ ਖਾਲੀ ਬੋਤਲਾਂ ਅਤੇ ਰੰਗੀਨ ਪਲਾਸਟਿਕ ਥੈਲੇ ,

ਚਾਰੇ ਪਾਸੇ ਉਡਦੀਆਂ ਮੱਖੀਆਂ |

4/19

5 of 22

ਕੋਈ ਵੀ ਉਸ ਕੁੜੀ ਨਾਲ ਖੇਡਣਾ ਨਹੀਂ ਚਾਹੁੰਦਾ ਸੀ ਜਿਸਦੇ ਸਿਰ ਉੱਤੇ ਕੁੜੇ ਦਾ ਬੱਦਲ ਸੀ |

ਜੇ ਸੜਿਆ ਕੇਲੇ ਦਾ ਛਿਲਕਾ ਸਿਰ ਉਤੇ ਡਿਗ ਜਾਵੇ ? YUCK!

ਚੀਕੂ ਹੁਣ ਲੁੱਕਣ -ਮੀਟੀ ਵੀ ਨਹੀਂ ਖੇਡ ਸਕਦੀ ਸੀ |

5/19

6 of 22

“ਆਓ ਇਕੱਠੇ ਸਕੂਲ ਚੱਲੀਏ,” ਉਸਨੇ ਸੋਨਾ ਨੂੰ ਕਿਹਾ। ਸੋਨਾ ਪੁੱਠੇ ਪਾਸੇ ਵੱਲ ਭੱਜ ਗਈ |

"ਕੀ ਮੈਂ ਤੁਹਾਡੀ ਕਲਮ ਘੜ੍ ਸਕਦੀ ਹਾਂ?" ਉਸਨੇ ਸਵੀਟੀ ਨੂੰ ਪੁੱਛਿਆ| ਸਵੀਟੀ ਨੇ ਮੂੰਹ ਬਣਾਇਆ ਅਤੇ ਅਸੀਸ ਨਾਲ ਬੈਠਣ ਲਈ ਆਪਣੀ ਸੀਟ ਬਦਲ ਲਈ |

ਚੀਕੂ ਨੂੰ ਆਪਣਾ ਖਾਣਾ ਵੀ ਇੱਕਲੇ ਖਾਣਾ ਪਿਆ।

ਚੀਕੂ ਜਾਣਦੀ ਸੀ ਕਿ ਉਸਨੂੰ ਆਪਣੀ ਬੀਜੀ ਦੀ ਗੱਲ ਸੁਣਨੀ ਚਾਹੀਦੀ ਸੀ। ਬੀਜੀ ਹਮੇਸ਼ਾ ਉਸ ਨੂੰ ਕੂੜਾ ਨਾ ਸੁੱਟਣ ਲਈ ਕਹਿੰਦੇ ਸੀ |

6/19

7 of 22

"ਕੇਲੇ ਦੇ ਛਿਲਕੇ ਨੂੰ ਸੜਕ 'ਤੇ ਨਾ ਸੁੱਟੋ!"

"ਖਾਲੀ ਬਿਸਕੁਟ ਪੈਕੇਟ ਨੂੰ ਕੂੜੇਦਾਨ ਵਿਚ ਸੁੱਟ ਦਿਓ |"

ਪਰ ਚੀਕੂ ਨੇ ਕਦੇ ਨਹੀਂ ਸੁਣੀ। ਉਹ ਸਿਰਫ ਹੱਸਦੀ ਸੀ ਅਤੇ ਕੂੜੇਦਾਨ- ਕੂੜੇਦਾਨ ਕਹਿੰਦੀ ਰਹਿੰਦੀ ਸੀ |

7/19

8 of 22

ਫਿਰ ਇੱਕ ਦਿਨ, ਬੀਜੀ ਬਹੁਤ ਗੁੱਸੇ ਵਿੱਚ ਆ ਗਏ |

"ਜਲਦੀ ਹੀ, ਇਹ ਸਾਰਾ ਕੂੜਾ ਤੁਹਾਡੇ ਮਗਰ ਲੱਗਣਾ ਸ਼ੁਰੂ ਹੋ ਜਾਇਗਾ !" ਓਹ ਕਹਿੰਦੀ |

ਚੀਕੂ ਬੱਸ ਹੱਸ ਪਈ |

ਅਗਲੀ ਸਵੇਰ, ਚੀਕੂ ਇੱਕ ਗੰਦੀ ਬਦਬੋ ਨਾਲ ਜਾਗੀ | ਉਸਦੇ ਸਿਰ ਤੇ ਕੂੜੇ ਦਾ ਬੱਦਲ ਫਿਰ ਰਿਹਾ ਸੀ |

ਬੀਜੀ ਦੇ ਸ਼ਬਦ ਸੱਚ ਹੋ ਗਏ ਸਨ!

ਹੁਣ, ਚੀਕੂ ਹੱਸਣ ਤੋਂ ਅਸਮਰੱਥ ਸੀ |

8/19

9 of 22

9/19

10 of 22

10/19

ਚੀਕੂ ਨੇ ਭੱਜਣ ਦੀ ਕੋਸ਼ਿਸ਼ ਕੀਤੀ।

ਪਰ ਰੱਦੀ ਦੇ ਬੱਦਲ ਉਸ ਦਾ ਹਰ ਪਾਸੇ ਪਿੱਛਾ ਕਰਦਾ ਰਹਿੰਦਾ |

ਚੀਕੂ ਨੇ ਬੱਦਲ ਲਾਹੁਣ ਲਈ ਝਾੜੂ ਲਾਇਆ ।

ਪਰ ਕੂੜਾ ਪਾਸੇ ਨਾ ਕਰ ਸਕੀ |

11 of 22

11/19

ਚੀਕੂ ਨੇ ਸਭ ਕੁਝ ਕਰਨ ਦੀ ਕੋਸ਼ਿਸ਼ ਕੀਤੀ |

ਉਸਨੇ ਚੀਕ ਕੇ ਬੱਦਲ ਨੂੰ ਉਸ ਨੂੰ ਇਕੱਲਾ ਛੱਡ ਜਾਣ ਲਈ ਕਿਹਾ।

ਉਸਨੇ ਬੱਦਲ ਨੂੰ ਕੂੜੇਦਾਨ ਵਿੱਚ ਸੁੱਟਣ ਦੀ ਕੋਸ਼ਿਸ਼ ਵੀ ਕੀਤੀ |

ਪਰ ਕੂੜੇ ਦਾ ਬੱਦਲ ਨਹੀਂ ਗਿਆ |

ਚੀਕੂ ਬਹੁਤ ਨਾਖੁਸ਼ ਹੋ ਗਈ !

12 of 22

12/19

ਫਿਰ ਅਚਾਨਕ ! ਚੀਕੂ ਨੇ ਬਾਲਾ ਨੂੰ ਸੜਕ ਉੱਤੇ ਕੇਲੇ ਦਾ ਛਿਲਕਾ ਸੁੱਟਦੇ ਹੋਏ ਵੇਖਿਆ।

ਚੀਕੂ ਨਾਰਾਜ਼ ਸੀ। ਸੋਚਣ ਲੱਗੀ, “ਕੀ ਉਹ ਮੇਰੇ ਸਿਰ ਉੱਤੇ ਬੱਦਲ ਨਹੀਂ ਵੇਖ ਸਕਦਾ?”

"ਓਏ ਬੇਵਕੂਫ ਮੁੰਡਿਆ !” ਉਸਨੇ ਚੀਕਿਆ |

"ਛਿਲਕੇ ਨੂੰ ਸੜਕ 'ਤੇ ਨਾ ਸੁੱਟੋ,

ਕੋਈ ਤਿਲਕ ਜਾਵੇਗਾ!"

ਬਾਲਾ, ਕੂੜੇ ਦੇ ਬੱਦਲ ਤੋਂ ਡਰ ਗਿਆ , ਛਿਲਕਾ ਕੂੜੇਦਾਨ ਵਿੱਚ ਸੁੱਟ ਦਿੱਤਾ ।

13 of 22

13/19

ਅਗਲੇ ਦਿੰਨ , ਕੂੜੇ ਦਾ ਬੱਦਲ ਛੋਟਾ ਹੋ ਗਿਆ ਸੀ !

"ਇਹ ਕਿਵੇਂ ਹੋਇਆ?" ਚੀਕੂ ਹੈਰਾਨ ਹੋਈ ।

ਫਿਰ, ਚੀਕੂ ਨੇ ਰੀਮਾ ਆਂਟੀ ਨੂੰ ਪਲਾਸਟਿਕ ਦੇ ਥੈਲੇ ਸੁੱਟਦੇ ਵੇਖਿਆ ,

"ਆਂਟੀ!" ਚੀਕੂ ਨੇ ਕਿਹਾ। "ਕਿਰਪਾ ਕਰਕੇ ਇਹ ਥੈਲੇ ਚੁੱਕ ਕੇ ਮੁੜ ਵਰਤੋ |"

ਰੀਮਾ ਆਂਟੀ ਥੈਲੇ ਚੁੱਕ ਕੇ ਚਲੀ ਗਈ। ਅਗਲੇ ਦਿਨ ਜਦੋਂ ਚੀਕੂ ਜਾਗੀ , ਬੱਦਲ ਬਹੁਤ ਛੋਟਾ ਸੀ |

ਚੀਕੂ ਮੁਸਕਰਾਈ । ਉਹ ਜਾਣਦੀ ਸੀ ਕਿ ਉਸਨੂੰ ਕੀ ਕਰਨਾ ਸੀ |

14 of 22

14/19

ਜਦੋਂ ਕਿਸੇ ਨੇ ਇੱਕ ਬਿਸਕੁਟ ਪੈਕੇਟ ਜਾਂ ਪੈਨਸਿਲ ਦੀਆਂ ਚੀਕਾਂ ਸੁੱਟ ਦਿੱਤੀਆਂ, ਤਾਂ ਚੀਕੂ ਨੇ ਉਨ੍ਹਾਂ ਨੂੰ ਰੋਕ ਲਿਆ |

ਉਸਨੇ ਹਰ ਮਰੋੜ੍ਹੀ ਪਲਾਸਟਿਕ ਦੀ ਬੋਤਲ ਚੁੱਕੀ ਅਤੇ ਕੂੜੇਦਾਨ ਵਿੱਚ ਪਾ ਦਿੱਤੀ |

ਪਿੰਡ ਸਾਫ਼-ਸੁਥਰਾ ਹੋ ਗਿਆ। ਅਤੇ ਚੀਕੂ ਦਾ ਬੱਦਲ ਛੋਟਾ ਅਤੇ ਹੋਰ ਛੋਟਾ ਹੁੰਦਾ ਗਿਆ |

ਇੱਕ ਦਿੰਨ, ਇਹ ਚਲਾ ਗਿਆ | ਪੂਰੀ ਤਰ੍ਹਾਂ ਚਲਾ ਗਿਆ|

ਚੀਕੂ ਸ਼ਾਇਦ ਹੁਣ ਦੁਨੀਆ ਦੀ ਸਭ ਤੋਂ ਖੁਸ਼ਹਾਲ ਕੁੜੀ ਸੀ |

15 of 22

15/19

ਚੀਕੂ ਫਿਰ ਕਦੇ ਕੂੜਾ ਨਹੀਂ ਸੁੱਟਦੀ, ਕੂੜੇਦਾਨ ਵਿੱਚ ਪਾਉਂਦੀ ।

ਅੰਦਰੋਂ ਅੰਦਰ ਉਹ ਚਾਉਂਦੀ ਸੀ, ਇੱਕ ਸਾਫ਼ ਪਿੰਡ ਵਿੱਚ ਰਹਿਣਾ |

ਪਰ ਉਸਨੂੰ ਡਰ ਵੀ ਸੀ ਕਿ ਕੂੜੇ ਦਾ ਬੱਦਲ ਵਾਪਸ ਆਵੇਗਾ, ਕਿਸੇ ਦਿਨ |

ਕੌਣ ਜਾਣਦਾ ਸੀ!

16 of 22

16/19

17 of 22

ਆਓ ਕੁੜੇ ਬਾਰੇ ਗੱਲ ਬਾਤ ਕਰੀਏ

ਕਦੇ ਸੋਚਿਆ ਹੈ ਕਿ ਇੱਕ ਵਾਰ ਜਦੋਂ ਤੁਸੀਂ ਕੂੜਾ ਸੁੱਟਦੇ ਹੋ ਤਾਂ ਇਸ ਦਾ ਕੀ ਹੁੰਦਾ ਹੈ? ਨਹੀਂ, ਇਹ ਤੁਹਾਡੇ ਸਿਰ 'ਤੇ ਬੱਦਲ ਨਹੀਂ ਬਣਦਾ |

ਕੂੜਾ ਤੁਹਾਡੇ ਘਰ ਦੇ ਨੇੜੇ ਇੱਕ ਵੱਡੇ ਕੂੜੇਦਾਨ ਵਿੱਚ ਪੈ ਜਾਂਦਾ ਹੈ |

ਜਦੋਂ ਤੁਸੀਂ ਕੂੜਾ ਸੁੱਟਦੇ ਹੋ, ਇਹ ਸੜਕ ਦੇ ਕਿਨਾਰੇ ਇਕੱਠਾ ਹੋ ਜਾਂਦਾ ਹੈ |

ਇਸ ਵਿੱਚੋਂ ਕੁਝ ਉਹਨਾਂ ਨਾਲੀਆਂ ਵਿੱਚ ਚਲਾ ਜਾਂਦਾ ਹੈ ਜੋ ਤੁਹਾਡੇ ਘਰ ਦਾ ਗੰਦਾ ਪਾਣੀ ਲੈ ਕੇ ਜਾਂਦੀਆਂ ਹਨ | ਇਹ ਨਾਲੀਆਂ ਨੂੰ ਬੰਦ ਕਰ ਦਿੰਦਾ ਹੈ ਅਤੇ ਮੱਖੀਆਂ ਨੂੰ ਆਕਰਸ਼ਿਤ ਕਰਦਾ ਹੈ ਜੋ ਗੰਦੇ ਰੋਗਾਂ ਨੂੰ ਫੈਲਾਉਂਦੀਆਂ

ਹਨ |

ਉਫ਼ ! ਕੋਈ ਵੀ ਗੰਦੇ ਵਾਤਾਵਰਣ ਵਿਚ ਰਹਿਣਾ ਪਸੰਦ ਨਹੀਂ ਕਰਦਾ | ਚੀਕੂ ਨੂੰ ਪੁੱਛੋ !

17/19

18 of 22

ਸਾਨੂੰ ਕੂੜੇ ਦੇ ਬੱਦਲ ਤੋਂ ਬਚਣ ਲਈ ਕੀ ਕਰਨਾ ਹੈ

18/19

  • ਅਸੀਂ ਆਪਣੇ ਆਲੇ ਦੁਆਲੇ ਕੂੜਾ-ਕਰਕਟ ਇਕੱਠਾ ਨਾਂ ਕਰੀਏ |

  • ਹਮੇਸ਼ਾਂ, ਕੂੜੇ ਨੂੰ ਕੂੜੇਦਾਨ ਵਿੱਚ ਸੁੱਟੋ |

19 of 22

19/19

  • ਕੇਲਾ ਖਾਣ ਤੋਂ ਬਾਅਦ, ਛਿਲਕੇ ਨੂੰ ਸੜਕ ਤੇ ਨਾ ਸੁੱਟੋ | ਇਸ ਨੂੰ ਇਕ ਛੋਟੀ ਥੈਲੀ ਵਿਚ ਉਦੋਂ ਤਕ ਪਾਓ ਜਦੋਂ ਤਕ ਤੁਹਾਨੂੰ ਕੂੜੇਦਾਨ ਨਾ ਮਿਲੇ |

ਬਹੁਤ ਸਾਰੀਆਂ ਚੀਜ਼ਾਂ ਹਨ ਜੋ ਤੁਸੀਂ ਸੋਚਦੇ ਹੋਵੋਗੇ ਬੇਕਾਰ ਹਨ, ਜਿਵੇਂ ਕਿ ਕਾਗਜ਼ ਦਾ ਥੈਲਾ ਜਿਸ ਵਿੱਚ ਤੁਸੀਂ ਛਿਲਕਾ ਪਾਉਂਦੇ ਹੋ | ਪਰ ਸਭ ਕੁਝ ਕੰਮ ਆਉਂਦਾ ਹੈ | ਇਸ ਲਈ ਥੈਲੀ ਨੂੰ ਛਿਲਕੇ ਨਾਲ ਨਾ ਸੁੱਟੋ! ਇਸ ਨੂੰ ਘਰ ਲੈ ਜਾਓ ਅਤੇ ਦੁਬਾਰਾ ਇਸਤੇਮਾਲ ਕਰੋ |

  • ਕੂੜੇਦਾਨ ਨੂੰ ਢਕਕੇ ਰੱਖੋ, ਤਾਂ ਜੋ ਮੱਖੀਆਂ ਅੰਦਰ ਨਾ ਆ ਸਕਣ |

20 of 22

This book was made possible by Pratham Books' StoryWeaver platform. Content under Creative Commons licenses can be downloaded, translated and can even be used to create new stories provided you give appropriate credit, and indicate if changes were made. To know more about this, and the full terms of use and attribution, please visit the following link.

Story Attribution:

This story: A Cloud of Trashis written by Karanjeet Kaur . © Pratham Books , 2017. Some rights reserved. Released under CC BY 4.0 license.

Other Credits:

This book was first published on StoryWeaver by Pratham Books. The development of this book has been supported by Oracle. Guest Editor: Bijal Vaccharajani, Art Director: Vinayak Varma

Images Attributions:

Cover page: A girl running away from a cloud of waste, by Bhavana Vyas Vipparthi © Pratham Books, 2017. Some rights reserved. Released under CC BY 4.0 license. Page 2: A sad girl, by Bhavana Vyas Vipparthi © Pratham Books, 2017. Some rights reserved. Released under CC BY 4.0 license. Page 3: A girl being teased in school , by Bhavana Vyas Vipparthi © Pratham Books, 2017. Some rights reserved. Released under CC BY 4.0 license. Page 4: A girl looking at a cloud of trash, by Bhavana Vyas Vipparthi © Pratham Books, 2017. Some rights reserved. Released under CC BY 4.0 license. Page 5: A girl hiding behind a bench, by Bhavana Vyas Vipparthi © Pratham Books, 2017. Some rights reserved. Released under CC BY 4.0 license. Page 6: A sad, lonely girl , by Bhavana Vyas Vipparthi © Pratham Books, 2017. Some rights reserved. Released under CC BY 4.0 license. Page 7: A girl littering , by Bhavana Vyas Vipparthi © Pratham Books, 2017. Some rights reserved. Released under CC BY 4.0 license. Page 8: An unhappy girl , by Bhavana Vyas Vipparthi © Pratham Books, 2017. Some rights reserved. Released under CC BY 4.0 license. Page 9: A girl looking scared from under a blanket, by Bhavana Vyas Vipparthi © Pratham Books, 2017. Some rights reserved. Released under CC BY 4.0 license. Page 10: A girl trying to get rid of trash, by Bhavana Vyas Vipparthi © Pratham Books, 2017. Some rights reserved. Released under CC BY 4.0 license. Page 11: A girl crushing a plastic bottle, by Bhavana Vyas Vipparthi © Pratham Books, 2017. Some rights reserved. Released under CC BY 4.0 license.

Some rights reserved. This book is CC-BY-4.0 licensed. You can copy, modify, distribute and perform the work, even for commercial purposes, all without asking permission. For full terms of use and attribution, http://creativecommons.org/licenses/by/4.0/

The development of this book has been supported by Oracle.

21 of 22

This book was made possible by Pratham Books' StoryWeaver platform. Content under Creative Commons licenses can be downloaded, translated and can even be used to create new stories provided you give appropriate credit, and indicate if changes were made. To know more about this, and the full terms of use and attribution, please visit the following link.

Images Attributions:

Page 12: A girl scolding a boy for littering, by Bhavana Vyas Vipparthi © Pratham Books, 2017. Some rights reserved. Released under CC BY 4.0 license. Page 13: A girl eating at the table, a woman throwing away plastic bags, by Bhavana Vyas Vipparthi © Pratham Books, 2017. Some rights reserved. Released under CC BY 4.0 license. Page 14: A girl picking up trash from the street, by Bhavana Vyas Vipparthi © Pratham Books, 2017. Some rights reserved. Released under CC BY 4.0 license. Page 15: A cheerful girl playing , by Bhavana Vyas Vipparthi © Pratham Books, 2017. Some rights reserved. Released under CC BY

4.0 license. Page 16: Children playing with balloons and a kite, by Bhavana Vyas Vipparthi © Pratham Books, 2017. Some rights reserved. Released under CC BY 4.0 license. Page 17: A girl crying , by Bhavana Vyas Vipparthi © Pratham Books, 2017. Some rights reserved. Released under CC BY 4.0 license. Page 18: A girl standing behind a trash bin , by Bhavana Vyas Vipparthi © Pratham Books, 2017. Some rights reserved. Released under CC BY 4.0 license. Page 19: Mixed trash, by Bhavana Vyas Vipparthi © Pratham Books, 2017. Some rights reserved. Released under CC BY 4.0 license.

Some rights reserved. This book is CC-BY-4.0 licensed. You can copy, modify, distribute and perform the work, even for commercial purposes, all without asking permission. For full terms of use and attribution, http://creativecommons.org/licenses/by/4.0/

The development of this book has been supported by Oracle.

22 of 22

ਕੂੜੇ ਦਾ ਬੱਦਲ �(Punjabi)

This is a Level 2 book for children who recognize familiar words and can read new words with help.

ਚੀਕੂ ਦੇ ਸਰ ਉੱਤੇ ਕੂੜੇ ਦਾ ਬੱਦਲ ਫਿਰ ਰਿਹਾ ਹੈ, ਉਹ ਬਹੁਤ ਨਾਖੁਸ਼ ਹੈ | ਇਹ ਕਹਾਣੀ ਪੜ੍ਹ ਕੇ ਵੇਖੋ ਕੇ ਉਹ ਇਸ ਬੱਦਲ ਨੂੰ ਕਿਵੇਂ ਦੂਰ ਕਰਦੀ ਹੈ |

Pratham Books goes digital to weave a whole new chapter in the realm of multilingual children's stories. Knitting together children, authors, illustrators and publishers. Folding in teachers, and translators. To create a rich fabric of openly licensed multilingual stories for the children of India and the world. Our unique online platform, StoryWeaver, is a playground where children, parents, teachers and librarians can get creative. Come, start weaving today, and help us get a book in every child's hand!