ਬੰਟੀ ਅਤੇ ਬੁਲਬੁਲੇ
Author and Illustrator Sorit Gupto
Translator: Mona Sidhu
2/12
ਬੰਟੀ ਨੂੰ ਤਿਤਲੀਆਂ ਨਾਲ ਖੇਡਣਾ ਬਹੁਤ ਚੰਗਾ ਲਗਦਾ ਹੈ...
3/12
...ਅਤੇ ਪੰਛੀਆਂ ਨਾਲ ਵੀ!
4/12
ਬੰਟੀ ਨੂੰ ਕਾਗਜ਼ ਦੀ ਕਿਸ਼ਤੀ ਨਾਲ ਵੀ ਖੇਡਣਾ ਪਸੰਦ ਹੈ |
5/12
ਉਸ ਨੂੰ ਰੇਤ ਦੇ ਮਹਿਲ ਬਣਾ ਕੇ ਬਹੁਤ ਅਨੰਦ ਮਿਲਦਾ ਹੈ |
6/12
ਜਦੋਂ ਬੰਟੀ ਘਰ ਵਾਪਸ ਜਾਂਦੀ ਹੈ, ਮਾਤਾ ਜੀ ਉਸ ਨੂੰ ਸਾਬਣ ਨਾਲ ਸਫਾਈ ਕਰਨ ਨੂੰ ਕਹਿੰਦੇ ਨੇ|
ਪਰ ਇਹ ਤਾਂ ਬੰਟੀ ਨੂੰ ਬਿਲਕੁਲ ਵੀ ਚੰਗਾ ਨਹੀਂ ਲਗਦਾ |
ਉਹ ਮਨਾਂ ਕਰ ਦਿੰਦੀ ਹੈ | ਮਾਤਾ ਜੀ ਬੰਟੀ ਨੂੰ ਗੁੱਸੇ ਹੁੰਦੇ ਨੇ!
7/12
“ਮੈਨੂੰ ਸਾਬਣ ਤੋਂ ਨਫ਼ਰਤ ਹੈ!” ਉਹ ਚੀਕਦੀ ਹੈ |
ਸਾਬਣ ਨੂੰ ਦੂਰ ਸੁੱਟ ਦਿੰਦੀ ਹੈ |
8/12
ਇਕ ਦਿੰਨ ਜਦੋਂ ਉਹ ਸੋਂ ਰਹੀ ਹੁੰਦੀ ਹੈ, ਤਾਂ ਉਸ ਨੂੰ ਸੁਫ਼ਨਾ ਆਉਂਦਾ ਹੈ!
ਕੀਟਾਣੂ ਉਸ ਦੇ ਮਹਿਲ ਦੇ ਦੁਆਲੇ ਚੱਕਰ ਕੱਟ ਰਹੇ ਹਨ ਅਤੇ ਉਸ ਤੇ ਵਾਰ ਕਰ ਰਹੇ ਹਨ |
9/12
ਕੀਟਾਣੂ ਬੰਟੀ ਦੇ ਪਿੱਛੇ ਪੈ ਜਾਂਦੇ ਹਨ | ਬੰਟੀ ਅੱਗੇ, ਕੀਟਾਣੂ ਪਿੱਛੇ!
“ਬਚਾਓ, ਬਚਾਓ”, ਬੰਟੀ ਜ਼ੋਰ ਦੀ ਆਵਾਜ਼ ਮਾਰਦੀ ਹੈ |
10/12
ਅਚਾਨਕ ਸਾਬਣ ਰਾਜਾ ਕਿਤੋਂ ਆ ਜਾਂਦਾ ਹੈ ! “ਬੰਟੀ, ਡਰਨ ਦੀ ਲੋੜ ਨਹੀਂ”, ਉਹ ਕਹਿੰਦਾ ਹੈ |
“ਜਾਓ ਕੀਟਾਣੂਆਂ ਨੂੰ ਮਾਰੋ!” ਸਾਬਣ ਰਾਜਾ ਆਪਣੀ ਬੁਲਬੁਲਿਆਂ ਦੀ ਸੈਨਾ ਨੂੰ ਹੁਕਮ ਦਿੰਦਾ ਹੈ |
11/12
ਬੁਲਬੁਲਿਆਂ ਦੀ ਸੈਨਾ ਕੀਟਾਣੂਆਂ ਨੂੰ ਮਾਰ ਭਜਉਂਦੀ ਹੈ |
12/12
ਉਸ ਦਿੰਨ ਤੋਂ ਬੰਟੀ ਨੂੰ ਸਾਬਣ ਵਰਤਣਾ ਚੰਗਾ ਲਗਦਾ ਹੈ |
ਉਹ ਮੱਲ, ਮੱਲ ਕੇ ਹੱਥ ਮੂੰਹ ਸਾਫ ਕਰਦੀ ਹੈ |
ਬੰਟੀ ਅਤੇ ਬੁਲਬੁਲੇ
This is a Level 1 book for children who are eager to begin reading.
Bunty does not like soaps. So, she refuses to clean up. Then one night she has a dream. What happens after that?
Pratham Books goes digital to weave a whole new chapter in the realm of multilingual children's stories. Knitting together children, authors, illustrators and publishers. Folding in teachers, and translators. To create a rich fabric of openly licensed multilingual stories for the children of India and the world. Our unique online platform, StoryWeaver, is a playground where children, parents, teachers and librarians can get creative. Come, start weaving today, and help us get a book in every child's hand!