1 of 11

ਪਵਨਦੀਪ ਕੌਰ

ਅਸਿਸਟੈਂਟ ਪ੍ਰੋਫ਼ੈਸਰ

ਪੰਜਾਬੀ ਵਿਭਾਗ

ਹੰਸ ਰਾਜ ਮਹਿਲਾ ਮਹਾ ਵਿਦਿਆਲਾ

ਜਲੰਧਰ

2 of 11

ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ

3 of 11

ਲਿਪੀ

  • ਭਾਸ਼ਾ ਵਿਚਾਰਾਂ ਦੇ ਪ੍ਰਗਟਾਵੇ ਦਾ ਸਾਧਨ ਹੈ।
  • ਇਸ ਆਧਾਰ ਉੱਤੇ ਭਾਸ਼ਾ ਦੇ ਪ੍ਰਮੁੱਖ ਦੋ ਮਾਧਿਅਮ ਹਨ:

ਲਿਖਤੀ ਭਾਸ਼ਾ

ਮੌਖਿਕ ਭਾਸ਼ਾ

ਲਿਖਤੀ ਭਾਸ਼ਾ ਦਾ ਪ੍ਰਮੁੱਖ ਆਧਾਰ ਲਿਪੀ ਹੈ।

ਇਸ ਤਰ੍ਹਾਂ ਲਿਪੀ ਉਹਨਾਂ ਚਿੰਨ੍ਹਾਂ ਦਾ ਪ੍ਰਬੰਧ ਹੁੰਦੀ ਹੈ ,ਜਿੰਨ੍ਹਾਂ ਦੇ ਮਾਧਿਅਮ ਰਾਹੀਂ ਭਾਸ਼ਾਈ ਧੁਨੀਆਂ ਨੂੰ ਲਿਖਤੀ ਰੂਪ ਵਿਚ ਪ੍ਰਗਟਾਇਆ ਜਾਂਦਾ ਹੈ।

4 of 11

ਗੁਰਮੁਖੀ ਲਿਪੀ

  • ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਵਰਤੀ ਜਾਂਦੀ ਹੈ।
  • ਗੁਰਮੁਖੀ ਲਿਪੀ ਦੇ ਰਵਾਇਤੀ ਨਾਮ ‘ਪੈਂਤੀ ਅੱਖਰੀ’ ਅਤੇ ‘ਗੁਰਮੁਖੀ ਵਰਣਮਾਲਾ’ ਹਨ।
  • ਭਾਸ਼ਾ ਵਿਗਿਆਨ ਦੇ ਨਜ਼ਰੀਏ ਤੋਂ ਇਸ ਲਈ ਲਿਪਾਂਕ ਦੀ ਵਰਤੋਂ ਕੀਤੀ ਜਾਂਦੀ ਹੈ।
  • ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਲਈ ਬੜੀ ਸਰਲ ਲਿਪੀ ਹੈ।
  • ਇਸ ਦੇ ਅੱਖਰ ਬੜੇ ਸਰਲ ਹਨ।
  • ਪੰਜਾਬੀ ਭਾਸ਼ਾ ਲਈ ਇਹ ਬੜੀ ਸਾਰਥਕ ਅਤੇ ਢੁੱਕਵੀਂ ਲਿਪੀ ਹੈ।

5 of 11

ਗੁਰਮੁਖੀ ਲਿਪੀ ਦੀਆਂ ਵਿਸ਼ੇਸ਼ਤਾਵਾਂ

ਇਸ ਦੇ ਅੰਤਰਗਤ ਅਸੀ ਉਹਨਾਂ ਪੱਖਾਂ , ਨੁਕਤਿਆਂ , ਬਿੰਦੂਆਂ , ਨਿਯਮਾਂ ਜਾਂ ਗੱਲਾਂ ਉੱਤੇ ਵਿਚਾਰ ਕਰਾਂਗੇ ਜਿਹਨਾਂ ਸਦਕਾ ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਵਧੇਰੇ ਢੁੱਕਵੀਂ ਅਤੇ ਪ੍ਰਵਾਨ ਹੈ।

6 of 11

ਵਰਣਮਾਲਾ

  • ਗੁਰਮੁਖੀ ਵਿਚ ਵਰਤੇ ਜਾਣ ਵਾਲੇ ਲਿਖਤੀ ਚਿੰਨ੍ਹਾਂ ਦੇ ਪ੍ਰਬੰਧ ਨੂੰ ਵਰਣਮਾਲਾ , ਅੱਖਰ ਕ੍ਰਮ ਜਾਂ ਤਰਤੀਬ ਕਿਹਾ ਜਾਂਦਾ ਹੈ।

ੳ ਅ ੲ ਸ ਹ

ਕ ਖ ਗ ਘ ਙ

ਚ ਛ ਜ ਝ ਞ

ਟ ਠ ਡ ਢ ਣ

ਤ ਥ ਦ ਧ ਨ

ਪ ਫ ਬ ਭ ਮ

ਯ ਰ ਲ ਵ ੜ

ਸ਼ ਖ਼ ਗ਼ ਜ਼ ਫ਼

7 of 11

ਖਾਕਾ

  • ਖਾਕਾ ਤੋਂ ਭਾਵ ਗੁਰਮੁਖੀ ਲਿਪੀ ਦੇ ਲਿਖਣ ਢੰਗ ਤੋਂ ਹੈ।
  • ਇਹ ਖੱਬੇ ਤੋਂ ਸੱਜੇ ਪਾਸੇ ਵੱਲ ਨੂੰ ਲਿਖੀ ਜਾਂਦੀ ਹੈ।
  • ਇਹ ਰੇਖਾ ਤੋਂ ਹੇਠਾਂ ਲਿਖੀ ਜਾਂਦੀ ਹੈ।
  • ਇਕ ਚਿੰਨ ੳ ਅੱਧਾ ਰੇਖਾ ਤੋਂ ਉੱਪਰ ਅਤੇ ਅੱਧਾ ਰੇਖਾ ਤੋਂ ਹੇਠਾਂ ਲਿਖਿਆ ਜਾਂਦਾ ਹੈ।
  • ਬਿੰਦੀ, ਟਿੱਪੀ ਅਤੇ ਅੱਧਕ ਰੇਖਾ ਤੋਂ ਉੱਪਰ ਲਿਖੇ ਜਾਂਦੇ ਹਨ।
  • ਲਾਂ, ਦਲਾਂ , ਹੋੜਾ ਅਤੇ ਕਨੋੜਾ ਵੀ ਰੇਖਾ ਤੋਂ ਉੱਪਰ ਲਿਖੇ ਜਾਂਦੇ ਹਨ।
  • ਸਿਹਾਰੀ , ਬਿਹਾਰੀ ਰੇਖਾ ਦੇ ਅੱਧੇ ਉਪਰ ਅਤੇ ਅੱਧੇ ਹੇਠਾਂ ਲਿਖੇ ਜਾਂਦੇ ਹਨ।
  • ਕੰਨਾ, ਔਕੜ ਅਤੇ ਦੂਲੈਂਕੜ ਦੀ ਵਰਤੋਂ ਰੇਖਾ ਤੋਂ ਹੇਠਾਂ ਕੀਤੀ ਜਾਂਦੀ ਹੈ।

8 of 11

ਲਗਾਂ ਮਾਤਰਾਂ

  • ਇਹ ਗਿਣਤੀ ਵਿੱਚ 10 ਹੁੰਦੇ ਹਨ।
  • ਅ/ਆ/ਇ/ਈ/ਉ/ਊ/ਏ/ਐ/ਓ/ਔ
  • ਇਹ ਸੁਤੰਤਰ ਰੂਪ ਵਿਚ ਪੇਸ਼ ਨਹੀਂ ਹੁੰਦੀਆਂ ਹਨ।
  • ਇਹ ਸਵਰ ਵਾਹਕਾਂ ( ੳ,ਅ,ੲ) ਅਤੇ ਭਾਸ਼ਾਈ ਚਿੰਨ੍ਹਾਂ ਨਾਲ ਹੀ ਪੇਸ਼ ਹੁੰਦੀਆਂ ਹਨ।

9 of 11

ਪੈਂਤੀ

  • ਗੁਰਮੁਖੀ ਲਿਪੀ ਵਿਚ ਸਵਰ ਵਾਹਕ , ਫ਼ਾਰਸੀ ਧੁਨੀਆਂ, ਪੈਰ ਵਿਚ ਪੈਣ ਵਾਲੇ ਚਿੰਨ ਅਤੇ ਲ਼ ਧੁਨੀ ਨੂੰ ਛੱਡ ਕੇ ਕੁੱਲ ਪੈਂਤੀ ਅੱਖਰ ਹਨ।

10 of 11

ਵਿਰਾਮ ਚਿੰਨ੍ਹ

  • ਭਾਸ਼ਾ ਦੇ ਉਤਾਅ, ਚੜਾਅ, ਲਮਕਾਅ ਅਤੇ ਠਹਿਰਾਅ ਨੂੰ ਪੇਸ਼ ਕਰਨ ਲਈ ਵਿਰਾਮ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ।
  • ਡੰਡੀ
  • ਪ੍ਰਸ਼ਨ ਚਿੰਨ
  • ਵਿਸਮਿਕ ਚਿੰਨ
  • ਕਾਮਾ
  • ਬਿੰਦੀ ਕਾਮਾ
  • ਪੁੱਠੇ ਕਾਮੇ

11 of 11

ਧੰਨਵਾਦ