1 of 7

ਅਰਸਤੂ ਦਾ ਵਿਰੇਚਨ ਦਾ ਸਿਧਾਂਤ �ਡਾ. ਸੰਦੀਪ ਕੌਰ �HMV, JALANDHAR

2 of 7

ਅਰਸਤੂ ਦੇ ਜੀਵਨ ਬਾਰੇ ਜਾਣ-ਪਛਾਣ

  • ਅਰਸਤੂ ਦਾ ਜਨਮ ਏਸ਼ੀਆ ਮਾਈਨਰ ਦੀ ਕੀਲਕਿਦਿਸ ਨਾਮਕ ਯੂਨਾਨੀ ਬਸਤੀ ਵਿੱਚ,ਸਤੈਗਿਰਾ ਨਾਮਕ ਸਥਾਨ ਤੇ, ਈਸਾ ਤੋਂ 384 ਸਾਲ ਪੂਰਵ ਹੋਇਆ। ਉਸ ਦੇ ਪਿਤਾ ਨਿਕੋਮੈਕਸ ਦੇ ਪੂਰਵਜ, ਈਸਾ ਪੂਰਵ ਅਠਵੀਂ ਸਦੀ ਵਿੱਚ, ਮਾਈਸਿਨੀ ਤੋਂ ਆਕੇ ਉਕਤ ਪ੍ਰਾਂਤ ਵਿੱਚ ਵਸ ਗਏ ਸਨ। ਅਰਸਤੂ ਦੀ ਮਾਤਾ ਪੂਰਵਜ ਕੈਨਕੀਦਿਸ ਦੇ ਮੂਲ ਨਿਵਾਸੀ ਸਨ। ਇਸ ਤਰ੍ਹਾਂ ਅਰਸਤੂ ਵਿੱਚ ਯੂਨਾਨੀ ਅਤੇ ਏਸ਼ਿਆ ਮਾਈਨਰ ਦੇ ਖੂਨ ਦਾ ਮਿਸ਼ਰਨ ਹੋ ਗਿਆ ਸੀ ਅਤੇ ਇਸ ਮਿਸ਼ਰਨ ਦਾ ਪ੍ਰਭਾਵ-ਖੇਤਰ ਉਸਦੇ ਦੋ-ਮੁੱਖ ਦ੍ਰਿਸ਼ਟੀਕੋਣ ਤੋਂ ਸਪਸ਼ਟ ਝਲਕਦਾ ਹੈ।ਉਹ ਸਤ ਦੀ ਖੋਜ ਕਰਨ ਵਾਲਾ ਦਾਰਸ਼ਨਿਕ ਸੀ ਅਤੇ ਭੌਤਕ ਸੰਸਾਰ ਦਾ ਨਿਰੀਖਣ ਕਰਨ ਵਾਲਾ ਵਿਗਿਆਨੀ ਵੀ।

3 of 7

ਵਿਰੇਚਨ ਸਿਧਾਂਤ

  • ਅਰਸਤੂ ਦੇ ਵਿਰੇਚਨ (catharsis) ਸਿਧਾਂਤ ਦਾ ਜ਼ਿਕਰ ਦੋ ਪੁਸਤਕਾਂ ਵਿੱਚ ਮਿਲਦਾ ਹੈ। ਰਾਜਨੀਤੀ ਤੇ ਕਾਵਿ-ਸ਼ਾਸਤਰ ਵਿੱਚ।ਪਲੈਟੋ ਇਹ ਮੰਨਦਾ ਸੀ ਕਿ ਕਵਿਤਾ ਸਾਡੀਆਂ ਵਾਸਨਾਵਾਂ ਦਾ ਦਮਨ ਕਰਨ ਦੀ ਥਾਂ ਉਨ੍ਹਾਂ ਦਾ ਪਾਲਣ-ਪੋਸਣ ਕਰਦੀ ਅਤੇ ਉਨ੍ਹਾਂ ਨੂੰ ਭੜਕਾਉਂਦੀ ਹੈ।ਅਰਸਤੂ ਨੇ ਆਪਣੇ ਗੁਰੂ ਪਲੈਟੋ ਦੀ ਇਸ ਮਾਨਤਾ ਦਾ ਖੰਡਨ ਕਰਦਿਆਂ ਹੋਇਆਂ ਇਹ ਧਾਰਨਾਂ ਨੂੰ ਪੇਸ਼ ਕੀਤਾ ਹੈ। ਕਿ ਕਾਵਿ ਤਾਂ ਆੰਨਦ-ਪ੍ਰਾਪਤੀ ਦਾ ਸਾਧਨ ਹੁੰਦਾ ਹੈ। ਇਸੇ ਪ੍ਰਸੰਗ ਵਿੱਚ ਹੀ ੳਸ ਨੇ ਵਿਰੇਚਨ ਸ਼ਬਦ ਵਰਤਿਆ ਹੈ। ਬੁਨਿਆਦੀ ਤੌਰ ਤੇ ਇਹ ਚਿਕਿਤਸਾ-ਸ਼ਾਸਤਰ ਦਾ ਸ਼ਬਦ ਹੈ ਅਤੇ ਅਰਸਤੂ ਨੂੰ ਇਹ ਸ਼ਬਦ ਪਰੰਪਰਾ ਰੂਪ ਵਿੱਚ ਮਿਲਿਆ ਹੈ।

4 of 7

ਧਰਮ ਸੰਬੰਧੀ ਅਰਥ

  • ਪ੍ਰੋ਼.ਗਿਲਬਰਟ ਮਰੇ ਨੇ ਵਿਰੇਚਨ ਸ਼ਬਦ ਨੂੰ ਯੂਨਾਨ ਦੇ ਧਾਰਮਿਕ ਪਰਿਵੇਸ਼ ਵਿੱਚ ਖੋਲ੍ਹਣ ਦੀ ਕੋਸ਼ਿਸ਼ ਕੀਤੀ ਹੈ। ਉਸ ਅਨੁਸਾਰ ਯੂਨਾਨ ਵਿੱਚ ਡਾਵਿਨੀਸ਼ਿਅਸ ਨਾਮਕ ਦੇਵਤਾ ਨਾਲ ਸੰਬੰਧਿਤ ਉਤਸਵ ਆਪਣੇ ਆਪ ਵਿੱਚ ਇੱਕ ਪ੍ਰਕਾਰ ਦੀ ਸ਼ੁੱਧੀ ਦਾ ਪ੍ਰਤੀਕ ਸੀ।

5 of 7

ਨੀਤੀ ਸੰਬੰਧੀ ਅਰਥ

  • ਬਾਰਨੇਜ਼ ਨਾਮ ਦੇ ਜਰਮਨ ਵਿਦਵਾਨ ਨੇ ਵਿਰੇਚਨ ਦਾ ਨੀਤੀ ਸੰਬੰਧੀ ਅਰਥ ਕਢਿਆ ਹੈ। ਉਸ ਅਨੁਸਾਰ ਮਨੁੱਖੀ ਮਨ ਅਨੇਕ ਮਨੋਵਿਕਾਰਾਂ ਨਾਲ ਘਿਰਿਆ ਹੋਇਆ ਹੈ ਜਿਨ੍ਹਾਂ ਵਿੱਚ ਕਰੁਣਾ ਅਤੇ ਭੈ ਬੁਨਿਆਦੀ ਤੌਰ ਤੇ ਦੁਖਦਾਈ ਹਨ। ਤ੍ਰਾਸਦੀ ਅਤਿਅੰਤ ਰੰਗਮੰਚ ਉਪਰ ਅਵਾਸਤਵਿਕ ਪਰਿਸਥਿਤੀਆਂ ਰਾਹੀਂ, ਦਰਸ਼ਕ ਦੇ ਮਨ ਵਿੱਚ ਵਾਸ਼ਨਾ-ਰੂਪ ਵਿੱਚ ਟਿਕੇ ਇਨ੍ਹਾਂ ਮਨੋਵੇਗਾਂ ਦੇ ਡੰਗ ਨੂੰ ਕੱਢਦੀ ਅਤੇ ਮਾਨਸਿਕ ਸੁਜੋੜ ਸਥਾਪਿਤ ਕਰਦੀ ਹੈ।

6 of 7

ਕਲਾ ਸੰਬੰਧੀ ਅਰਥ

  • ਪ੍ਰੋ. ਬੁੱਚਰ ਨੇ ਵਿਰੇਚਨ ਦੇ ਅਜਿਹੇ ਅਰਥ ਦਾ ਸਮਰਥਨ ਅਤੇ ਪ੍ਰੇੜ੍ਹਤਾ ਕੀਤੀ ਹੈ। ਉਸ ਅਨੁਸਾਰ ਇਸ ਸ਼ਬਦ ਦਾ ਜਿਸ ਰੂਪ ਵਿੱਚ ਅਰਸਤੂ ਨੇ ਇਸ ਨੂੰ ਆਪਣੀ ਕਲਾ ਦੀ ਸ਼ਬਦਾਵਲੀ ਵਿੱਚ ਗ੍ਰਹਿਣ ਕੀਤਾ ਹੈ, ਹੋਰ ਵੀ ਵਧੇਰੇ ਅਰਥ ਹੈ। ਇਹ ਕੇਵਲ ਮਨੋਵਿਗਿਆਨ ਜਾਂ ਚਕਿਤਸਾ-ਸ਼ਾਸਤਰ ਦੇ ਇੱਕ ਤੱਥ ਵਿਸ਼ੇਸ਼ ਦਾ ਵਾਚਕ ਨਾ ਹੋ ਕੇ ਇੱਕ ਕਲਾ ਸਿਧਾਂਤ ਦਾ ਲਖਾਇਕ ਹੈ।

7 of 7

  • ਧੰਨਵਾਦ