1 of 22

PROF.NAVROOP (HOD)�P.G DEPT OF PUNJABI �HMV , JALANDHAR

pMjwbI sU&I kwiv �

2 of 22

ਪੰਜਾਬੀ ਸਾਹਿਤ ਇਤਿਹਾਸ ਵਿੱਚ ਸੂਫੀ ਕਾਵਿ

  • ਪੰਜਾਬੀ ਸਾਹਿਤ ਇਤਿਹਾਸ ਵਿੱਚ ਸੂਫੀ ਕਾਵਿ ਦਾ ਵਿਸ਼ੇਸ਼ ਸਥਾਨ ਹੈ। ਸੂਫੀ ਕਾਵਿ ਸੂਫ਼ੀ  ਵਿਚਾਰਧਾਰਾ ਉੱਤੇ ਆਧਾਰਿਤ ਕਾਵਿ ਧਾਰਾ ਹੈ। ਪੰਜਾਬੀ ਸੂਫੀ ਕਾਵਿ ਨੂੰ ਕਲਮਬੱਧ ਕਰਨ ਵਿੱਚ ਸ਼ੇਖ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਸ਼ਾਹ ਸ਼ਰਫ ਬਟਾਲਵੀ, ਵਜੀਦ, ਬੁੱਲ੍ਰੇ ਸ਼ਾਹ, ਅਲੀ ਹੈਦਰ, ਫਰਦ ਫਕੀਰ, ਹਾਸ਼ਮ ਸ਼ਾਹ, ਗੁਲਾਮ ਫਰੀਦ ਅਤੇ ਮੀਰਾ ਸ਼ਾਹ ਜਲੰਧਰੀ ਆਦਿ ਸੂਫੀ ਕਵੀਆਂ ਦਾ ਵਿਸ਼ੇਸ਼ ਯੋਗਦਾਨ ਹੈ। ਇਹਨਾਂ ਸੂਫੀ ਕਵੀਆਂ ਨੇ ਆਪਣੇ ਵਿਚਾਰਾਂ ਦੀ ਅਭਿਵਿਅਕਤੀ ਢੁੱਕਵੇਂ ਕਾਵਿ-ਰੂਪਾਂ ਵਿੱਚ ਕੀਤੀ।

3 of 22

  • ਪੰਜਾਬੀ ਸਾਹਿਤ ਕੋਸ਼ ਅਨੁਸਾਰ, ''ਕਾਵਿ ਦਾ ਭਾਵ ਅਜਿਹੀ ਰਚਨਾ ਤੌਂ ਹੈ ਜਿਸ ਵਿੱਚ ਸੁੰਦਰ ਵਿਚਾਰ ਸੋਹਣੇ ਅਤੇ ਦਿਲ ਖਿੱਚਵੇਂ ਢੰਗ ਨਾਲ ਪੇਸ਼ ਕੀਤੇ ਗਏ ਹੋਣ। ਇਹ ਇੱਕ ਸੂਖਮ ਕਲਾ ਹੈ, ਜਿਸ ਦਾ ਮੁੱਖ ਉਦੇਸ਼ ਸੁਹਜ ਸੁਆਦ ਉਪਜਾਉਣਾ ਅਤੇ ਚੰਗੇ ਜੀਵਨ ਲਈ ਪ੍ਰੇਰਣਾ ਦੇਣਾ ਹੈ।'‘
  • ਇਨਸਾਈਕਲੋਪੀਡੀਆਂ ਆਫ- ਸ਼ੋਸ਼ਲ ਸਾਇੰਸਂ ਅਨੁਸਾਰ, ''ਕਾਵਿ ਉਹ ਹੈ ਜੋ ਮਨੁੱਖੀ ਮਨ ਦੀਆਂ ਹੇਠਲੀਆਂ ਪਰਤਾਂ ਨੂੰ ਨੰਗਿਆਂ ਕਰਦਾ ਹੈ, ਭਾਵਨਾਵਾਂ ਨੂੰ ਸਾਹਮਣੇ ਲਿਆਉਂਦਾ ਹੈ। ਇਹ ਕਿਸੇ ਖ਼ਾਸ  ਸੱਭਿਆਚਾਰ ਦੀਆਂ ਹੱਦਾਂ ਨੂੰ ਲੰਘ ਜਾਣ ਦੀ ਸਮੱਰਥਾ ਰੱਖਦਾ ਹੈ। ਇਹ ਮਨੁੱਖ ਮਨ ਦੀ ਸਰਵਵਿਆਪੀ ਬੋਲੀ ਹੁੰਦੀ ਹੈ।''

4 of 22

ਸੂਫ਼ੀ ਸ਼ਬਦ ਦਾ ਅਰਥ�

  • ਸੂਫ਼ੀ ਸ਼ਬਦ ਬਾਰੇ ਵੱਖ-ਵੱਖ ਵਿਦਵਾਨਾਂ ਦੀ ਵੱਖ-ਵੱਖ ਰਾਇ ਹੈ। ਕੁੱਝ ਵਿਦਵਾਨਾਂ ਦਾ ਕਹਿਣਾ ਹੈ ਕਿ ‘ਸੂਫ਼ੀ’ ਨੂੰ ਇਸ ਲਈ ‘ਸੂਫ਼ੀ’ ਕਿਹਾ ਜਾਂਦਾ ਹੈ ਕਿਉਂਕਿ ਉਹ ਸੂਫ਼ ਦਾ ਲਿਬਾਸ ਪਹਿਣਦਾ ਹੈ। ਅਬੁਲ ਕਾਸਿਮ ਅਲਕ ਸ਼ਆਰੀ ਅਨੁਸਾਰ ਸੂਫ਼ੀ ਸ਼ਬਦ ਅਰਬੀ ਭਾਸ਼ਾ ਦੇ ਸਫ਼ਵ ਧਾਤੂ ਤੋਂ ਨਿਕਲਿਆ ਹੈ। ਅਰਬੀ ਭਾਸ਼ਾ ਦੇ ਸਫ਼ਵ ਸ਼ਬਦ ਦੇ ਅਰਥ ਹਨ- ਸੰਸ਼ੋਧਨ ਕਰਨਾ, ਸਾਫ਼ ਕਰਨਾ, ਪਵਿੱਤਰ ਕਰਨਾ।

5 of 22

  • ਨਿਕਲਸਨ ਦਾ ਵਿਚਾਰ ਹੈ ਕਿ ਸੂਫ਼ੀ ਸ਼ਬਦ ਯੂਨਾਨੀ ਭਾਸ਼ਾ ਦੇ ਸ਼ਬਦ ‘ਸੋਫ਼ੋਸ` ਤੋਂ ਉਪਜਿਆ ਹੈ। ਇਸ ਸ਼ਬਦ ਦਾ ਅਰਥ ਹੈ - ‘ਬੁੱਧੀ`। ਜੇ ਸੂਫ਼ੀ ਸ਼ਬਦ ਨੂੰ ‘ਸ਼ੱਫਾ` ਦੇ ਨਾਲ ਸੰਬੰਧਿਤ ਕਰੀਏ ਤਾਂ ਇਸਦਾ ਅਰਥ ਇਹ ਹੋਵੇਗਾ ਕਿ ਚੰਗੀਆਂ ਸਿਫ਼ਤਾਂ ਨੂੰ ਗ੍ਰਹਿਣ ਕਰਨਾ ਅਤੇ ਭੈੜੀਆਂ ਸਿਫ਼ਤਾਂ ਤੋਂ ਬਚਣਾ। ਉਪਰੋਕਤ ਵਿਦਵਾਨਾਂ ਦੀ ਰਾਇ ਤੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਸੂਫ਼ੀ ਸ਼ਬਦ ਨੂੰ ਅਸੀਂ ‘ਸੂਫ` ਤੋਂ ਨਿਕਲਿਆ ਹੀ ਮੰਨ ਸਕਦੇ ਹਾਂ।

6 of 22

ਸੂਫ਼ੀ ਕਾਵਿ: ਪਰੰਪਰਾ ਅਤੇ ਵਿਕਾਸ�

  • ਇਸਲਾਮੀ ਰਹੱਸਵਾਦ ਦੇ ਬਹੁਤੇ ਵਿਦਵਾਨ ਇਸ ਗੱਲ ਤੇ ਸਹਿਮਤ ਹਨ ਕਿ ‘ਸੂਫ਼ੀ` ਸ਼ਬਦ ਅਰਬੀ ਭਾਸ਼ਾ ਦੇ ਸ਼ਬਦ ‘ਸੂਫ਼` ਤੋਂ ਬਣਿਆ ਹੈ ਜਿਸ ਦਾ ਭਾਵ ਪਸ਼ਮ ਜਾਂ ਉਨੀ ਖੱਦਰ ਹੈ।” ਪ੍ਰੋ. ਗੁਲਵੰਤ ਸਿੰਘ ਅਨੁਸਾਰ ਸੂਫੀਵਾਦ ਸਮੁੱਚੀ ਇਸਲਾਮੀ ਧਰਮ ਸੰਸਕ੍ਰਿਤੀ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਭਾਗ ਹੈ। ਵਿਸ਼ਵ ਦੇ ਧਰਮਾਂ ਦੇ ਸੰਦਰਭ ਵਿੱਚ ਵਿਵੇਚਨ ਕਰਨ ਵਾਲੇ ਵਿਦਵਨਾਂ ਨੇ ਸਵੀਕਾਰ ਕੀਤਾ ਹੈ ਕਿ ਅਧਿਆਤਮਿਕ ਅਨੁਭਵ ਭਾਵੇਂ ਕਿੰਨਾ ਵੀ ਸੂਖਮ ਹੋਵੇ, ਉਸ ਨੂੰ ਪ੍ਰਗਟਾਉਣ ਅਤੇ ਜੀਵਨ ਵਿੱਚ ਚਰਿਤਾਰਥ ਕਰਨ ਲਈ ਹਰੇਕ ਸਾਧਕ ਉਸ ਧਰਮ ਦਾ ਹੀ ਮੁਹਾਵਰਾ ਵਰਤਦਾ ਹੈ ਜਿਸ ਨਾਲ ਉਸਦਾ ਸਮਾਜਿਕ ਸੰਬੰਧ ਹੋਵੇ।”

7 of 22

ਮੁਗ਼ਲ ਕਾਲ ਦਾ ਸੂਫ਼ੀ ਕਾਵਿ�

  • ਬਾਬਾ ਫ਼ਰੀਦ ਪੰਜਾਬੀ ਦਾ ਸਭ ਤੋਂ ਪਹਿਲਾ ਸੂਫ਼ੀ ਕਵੀ ਹੈ। “ਸੂਫ਼ੀ-ਮਤ ਹਿੰਦੂ ਭਗਤੀ ਮਤ ਤੇ ਵੇਦਾਂਤ ਦੀ ਮੁਸਲਮਾਨੀ ਸੂਰਤ ਹੈ। ਮੁਸਲਮਾਨਾਂ ਦੀ ਆਮਦ ਦੇ ਨਾਲ ਹੀ ਸੂਫ਼ੀ-ਮਤ ਪੰਜਾਬ ਵਿੱਚ ਆਇਆ ਅਤੇ ਬਾਰ੍ਹਵੀਂ ਸਦੀ ਤੱਕ ਇੱਥੇ ਸੂਫੀਆਂ ਦੇ ਕਈ ਅੱਡੇ ਕਾਇਮ ਹੋ ਚੁਕੇ ਸਨ।”ਮੁਗ਼ਲ ਕਾਲ ਤੋਂ ਸੂਫੀ-ਮਤ ਵਿੱਚ ਕਾਫ਼ੀ ਤਬਦੀਲੀ ਆਉਣੀ ਸ਼ੁਰੂ ਹੋ ਚੁਕੀ ਸੀ ਅਤੇ ਬਹੁਤ ਸਾਰੇ ਭਗਤੀ ਮਤਾਂ ਤੇ ਖਾਸ ਕਰਕੇ ਭਗਤੀ-ਮਤ ਦਾ ਇਨ੍ਹਾਂ ਉੱਤੇ ਕਾਫੀ ਪ੍ਰਭਾਵ ਪੈ ਗਿਆ ਸੀ। ਇਸ ਕਾਲ ਦੇ ਸੂਫ਼ੀਆਂ ਵਿੱਚ ਰੱਬ ਦੇ ਡਰ ਦੇ ਨਾਲ ਨਾਲ ਪ੍ਰੇਮਾ-ਭਗਤੀ ਤੇ ਇਸ਼ਕ ਉੱਤੇ ਜੋਰ ਹੈ। ਇਸ ਨੂੰ ਅਸੀਂ ਸੂਫ਼ੀਆਂ ਦਾ ਦੂਜਾ ਤੇ ਤੀਜਾ ਪੜ੍ਹਾਅ ਕਿਹਾ ਸੀ। ਉਹਨਾਂ ਦਾ ਖੇਤਰ ਇਸ ਕਾਲ ਵਿੱਚ ਕਾਫ਼ੀ ਵਧਿਆ ਤੇ ਪਸਰਿਆ। ਇਸ ਕਾਲ ਕੇ ਸੂਫ਼ੀਆਂ ਨੇ ਮੁਸਲਮਾਨ ਹੋਣ ਕੇ ਬਾਵਜੂਦ ਵੀ ਰੱਬ ਦੀ ਸਰਵ-ਵਿਆਪਕ ਹੋਂਦ ਨੂੰ ਮੰਨਿਆ ਹੈ ਅਤੇ ਉਹ ਧਾਰਮਿਕ ਸਹਿਣਸ਼ੀਲਤਾ ਦੇ ਕਾਇਲ ਹਨ।

8 of 22

ਸ਼ਾਹ ਹੁਸੈਨ (1539-1593 ਈ:)�

  • ਸ਼ਾਹ ਹੁਸੈਨ ਮੁਗ਼ਲ ਕਾਲ ਦਾ ਪਹਿਲਾ ਅਤੇ ਸਿਰਮੌਰ ਕਵੀ ਹੈ। ਸ਼ਾਹ ਹੁਸੈਨ ਦਾ ਜਨਮ ਲਾਹੌਰ ਵਿੱਚ ਸ਼ੇਖ ਉਸਮਾਨ ਢੱਡੇ ਦੇ ਘਰ ਸੰਨ 945 ਹਿਜਰੀ ਵਿੱਚ ਹੋਇਆ। ਇਸ ਸੰਨ ਨੂੰ ਈਸਵੀ ਸੰਨ ਵਿੱਚ ਬਦਲਦਿਆਂ ਕਈ ਵਿਦਵਾਨਾਂ ਨੇ 1538 ਈ. ਲਿਖ ਦਿੱਤਾ ਅਤੇ ਕਈਆਂ ਨੇ 1539 ਈ.। ਡਾ. ਰਤਨ ਸਿੰਘ ਜੱਗੀ ਅਨੁਸਾਰ, “ਬਾਗਿ ਔਲਿਆਇ-ਹਿੰਦ ਵਿੱਚ ਮੌਲਵੀ ਮੁਹੰਮਦ ਦੀਨ ਸ਼ਾਹਪੁਰੀ ਦੁਆਰਾ ਸ਼ਾਹ ਹੁਸੈਨ ਬਾਰੇ ਦਿੱਤੀ ਜਾਣਕਾਰੀ ਦੇ ਆਧਾਰ ਤੇ ਉਹ ਕੁਲਜਸ ਰਾਏ ਰਾਜਪੂਤ ਦਾ ਪੋਤਾ ਸੀ ਤੇ ਬਾਦਸ਼ਾਹ ਫਰੋਜ਼ਸਾਹ ਤੁਗ਼ਲਕ ਦੇ ਰਾਜ-ਕਾਲ ਵੇਲੇ ਇਸਲਾਮ ਵਿੱਚ ਪ੍ਰਵੇਸ਼ ਕੀਤਾ।”

9 of 22

ਸੁਲਤਾਨ ਬਾਹੂ (1631-1691)�

  • ਸੁਲਤਾਨ ਬਾਹੂ ਪੰਜਾਬੀ ਸੂਫ਼ੀ ਕਾਵਿ ਦਾ ਚਮਕਦਾ ਸਿਤਾਰਾ ਹੈ। ਇੰਨ੍ਹਾਂ ਦਾ ਜਨਮ ਪਿੰਡ ਅਵਾਣ ਤਹਿਸੀਲ ਸ਼ੇਰਕੋਟ (ਝੰਗ) ਵਿਖੇ ਪਿਤਾ ਬਜੀਰ ਮਹੁੰਮਦ ਦੇ ਘਰ ਬੀਬੀ ਰਾਸਤੀ-ਕੁਦਸ-ਸਰਾ ਦੀ ਕੁਖੋਂ ਸੰਨ 1631 ਈ. ਨੂੰ ਹੋਇਆ। “ਸੁਲਤਾਨ ਬਾਹੂ ਦੀ ਮਾਂ ਬੀਬੀ ਰਾਸਤੀ ਪਾਕ, ਖ਼ੁਦ ਇੱਕ ਦਰਵੇਸ਼ ਔਰਤ ਸੀ। ਉਸਨੇ ਉਸਦਾ ਨਾਮ ਸੋਚ ਸਮਝ ਕੇ ਰੱਖਿਆ ਸੀ। ਬਾਹੂ ਸ਼ਬਦ ਵਿੱਚ ‘ਬਾ` ਅਰਥਾਤ ਨਾਲ ਤੇ ‘ਹੂ` ਅਰਥਾਤ ਅੱਲਾਹ। ਉਹ ‘ਅੱਲਾਹ ਦੇ ਨਾਲ` ਹੀ ਨਹੀਂ ਰਹਿੰਦਾ ਸੀ ਬਲਕਿ ਉਸਦੀ ਰਜ਼ਾ ਨੂੰ ਰਜ਼ਾ ਵੀ ਸਮਝਦਾ ਸੀ।....... ਉਸਨੇ ਆਪਣੇ ਸਾਹ ਦੇ ਨਾਲ-ਨਾਲ ਆਪਣੇ ਕਲਾਮ ਰਾਹੀਂ, ‘ਹੂ` ਦੇ ਜ਼ਿਕਰ ਨਾਲ ਇੰਝ ਕੀਤਾ ਕਿ ‘ਹੂ` ਦੇ ਜ਼ਿਕਰ ਨਾਲ ‘ਬਾਹੂ` ਦਾ ਜ਼ਿਕਰ ਤੇ ‘ਬਾਹੁ` ਦੇ ਜ਼ਿਕਰ ਨਾਲ ‘ਹੂ` ਦਾ ਜ਼ਿਕਰ ਆਪਣੇ ਆਪ ਹੋ ਜਾਂਦਾ ਹੈ।”

10 of 22

ਸ਼ਾਹ ਸ਼ਰਫ਼ (1656-1724)�

  • ਇਨ੍ਹਾਂ ਦਾ ਜਨਮ 1656 ਈ. ਨੂੰ (ਜ਼ਿਲ੍ਹਾ ਗੁਰਦਾਸਪੁਰ) ਬਟਾਲੇ ਵਿਖੇ ਹੋਇਆ। ਦਾਦਾ ਪਰੀ ਖਤਰੀ ਸੀ. ਜੋ ਮਹਿਕਮਾ ਮਾਲ ਵਿੱਚ ਕਾਨੂੰਗੋ ਦੇ ਅਹੁਦੇ ਤੇ ਸੀ। ਉਨ੍ਹਾਂ ਨੇ ਇਸਲਾਮ ਨੂੰ ਪਸੰਦ ਕੀਤਾ ਤੇ ਪਰਿਵਾਰ ਸਮੇਤ ਮੁਸਲਮਾਨ ਹੋ ਗਏ। ਸ਼ਾਹ ਸ਼ਰਫ਼ ਨੂੰ ਜਵਾਨੀ ਵਿੱਚ ਫਕੀਰੀ ਦੀ ਲੌ ਲੱਗੀ ਤੇ ਉੁਹ ਲਾਹੌਰ ਚਲੇ ਗਏ। ਇੱਥੇ ਸ਼ੇਖ ਮੁਹੰਮਦ ਫਾਜ਼ਲ ਕਾਦਰੀ ਦੇ ਮੁਰੀਦ ਬਣੇ, ਜੋ ਕਿ ਬਟਾਲੇ ਦੇ ਵਸਨੀਕ ਸਨ। ਇੱਥੋਂ ਹੀ ਇਹਨਾਂ ਨੂੰ ‘ਸ਼ਾਹ ਸ਼ਰਫ` ਦਾ ਖਿਤਾਬ ਦਿੱਤਾ ਗਿਆ ਤੇ ਬਾਕੀ ਸਾਰੀ ਉਮਰ ਮੁਰਸ਼ਦ ਪਾਸ ਲਾਹੌਰ ਰਹੇ। “ਮੌਲਾ ਬਖ਼ਸ ਕੁਸ਼ਤਾ, ਕਵੀ ਦੀ ਮ੍ਰਿਤੂ 1137 ਹਿਜਰੀ (1725 ਈ.) ਦਿੰਦਾ ਹੈ, ਨਾਲ ਹੀ ਲਿਖਦਾ ਹੈ- ਕਿ ਉਸਨੇ ਲਗਭਗ 66 ਵਰੇ੍ਹ ਦੀ ਆਯੂ ਭੋਗੀ, ਇਸ ਹਿਸਾਬ ਨਾਲ ਉਹਨਾਂ ਦੀ ਜਨਮ ਮਿਤੀ 1659 ਦੀ ਹੀ ਬਣਦੀ ਹੈ।”

11 of 22

ਪੰਜਾਬੀ ਸੂਫ਼ੀ ਕਾਵਿ ਦੀਆਂ ਵਿਸ਼ੇਸ਼ਤਾਵਾਂ�1.�

  • ਸੂਫ਼ੀ ਕਾਵਿ ਦੀ ਇਹ ਵਿਸ਼ੇਸ਼ਤਾ ਹੈ ਕਿ ਇਸਨੇ ਮਨੁੱਖੀ ਸੋਚ ਨੂੰ ਧਰਮ ਦੀਆਂ ਸੀਮਾਵਾਂ ਤੋਂ ਪਰ੍ਹੇ ਲਿਜਾ ਕਿ ਭਾਵ-ਭੂਮੀ ਪ੍ਰਦਾਨ ਕੀਤੀ। ਜਿਸ ਤੇ ਖੜ੍ਹੇ ਹੋ ਕਿ ਹਰ ਪਾਸੇ ਇੱਕ- ਸਮਾਨਤਾ ਦਾ ਪਸਾਰਾ ਨਜ਼ਰ ਆਉਂਦਾ ਹੈ। ਇਹ ਜੀਵਨ ਦੇ ਰੂੜ੍ਹੀਗਤ ਪਸਾਰਾਂ ਵਿਰੁੱਧ ਵਿਦਰੋਹੀ ਸੁਰ ਵਾਲੀ ਕਵਿਤਾ ਹੈ ਜੋ ਸਮਾਜਿਕ ਕੁਵਰਤਾਰੇ ਤੇ ਟਿੱਪਣੀ ਕਰਦੀ ਹੈ। ਕਿਸੇ ਵੀ ਸਾਹਿੱਤਕ ਕਿਰਤ ਦਾ ਮੂਲ ਮਕਸਦ ਵੀ ਇਹੀ ਹੁੰਦਾ ਹੈ ਕਿ ਉਹ ਸਮਾਜ ਵਿੱਚ ਪ੍ਰਚੱਲਿਤ ਅਮਾਨਵੀ ਤੇ ਅਸਾਵੀਂ ਸਥਿਤੀ ਵਿਰੁੱਧ ਅਵਾਜ਼ ਬੁਲੰਦ ਕਰੇ। ਮਨੁੱਖ ਨੂੰ ਸਤੁੰਲਨ ਤੇ ਸਦਾਚਾਰਕ ਜੀਵਨ ਜਿਉਂਣ ਦੀ ਪ੍ਰੇਰਨਾ ਦਿੰਦੀ ਹੋਵੇ। ਇਹੀ ਖੂਬੀ ਸੂਫ਼ੀ ਕਾਵਿ ਵਿੱਚ ਵਿਦਮਾਨ ਹੈ।

12 of 22

2.

  • ਸੂਫ਼ੀ ਕਾਵਿ ਦੀ ਇੱਕ ਮੁੱਖ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਵਿੱਚ ਹਰ ਸਮਾਜਿਕ ਪਹਿਲੂ `ਤੇ ਚਰਚਾ ਕੀਤੀ ਗਈ ਹੈ। ਇਸ ਵਿਚੋਂ ਸਦਾਚਾਰਕ ਅਤੇ ਨੈਤਿਕ ਉਤਸ਼ਾਹ ਸੁਤੰਤਰਤਾ ਦਾ ਅਨੁਭਵ, ਮੁੱਨਖੀ ਜੀਵਨ ਤੇ ਨਿੱਤ ਦੇ ਕਾਰਾਂ ਵਿਹਾਰਾਂ, ਧੰਦਿਆਂ ਅਤੇ ਰੁਝੇਵਿਆਂ ਦੇ ਬੇਸ਼ੁਮਾਰ ਦ੍ਰਿਸ਼ ਰੂਪਮਾਨ ਹੰੁਦੇ ਹਨ। ਫ਼ਰੀਦ ਦੇ ਕਾਵਿ ਵਿੱਚ ਮਨੁੱਖ ਆਪਣੀ ਹੋਂਦ ਦੇ ਸੰਕਟ ਦੇ ਸਨਮੁੱਖ ਹੈ। ਸ਼ੇਖ ਫ਼ਰੀਦ ਮਨੁੱਖ ਨੂੰ ਕਾਲ ਦੇ ਮੂੰਹ ਵਿੱਚ ਆਏ ਹੋਏ ਰੂਪ ਵਿੱਚ ਪੇਸ਼ ਕਰਦਾ ਹੈ।

ਫ਼ਰੀਦਾ ਭੰਨੀ ਘੜੀ ਸੁਵੰਨਵੀ ਟੁਟੀ ਨਾਗਰ ਲਜੁ॥

ਅਜਰਾਈਲ ਫਰੇਸਤਾ ਕੈ ਘਰਿ ਨਾਠੀ ਅਜੁ॥

13 of 22

3.

  • ਸੂਫ਼ੀ ਕਾਵਿ ਦੀ ਇੱਕ ਵਿਸ਼ੇਸ਼ਤਾਂ ਇਹ ਹੈ ਕਿ ਅਨੈਤਿਕਤਾ ਇੱਕ ਮਹਾਂ ਪਾਪ ਹੈ ਜਿਸ ਨੂੰ ਕਦੀ ਖ਼ਿਮਾ ਨਹੀਂ ਕੀਤਾ ਜਾ ਸਕਦਾ। ਕਿਸੇ ਵੀ ਦੁਰਾਚਾਰੀ ਨੂੰ ਕੋਈ ਵੀ ਆਪਣੇ ਨਾਲ ਰੱਖਣਾ ਪਸੰਦ ਨਹੀਂ ਕਰਦਾ ਹੈ। ਸੁਨੈਤਿਕਤਾ ਇੱਕ ਅਜਿਹਾ ਉਤਮ ਗੁਣ ਹੈ ਜਿਸ ਕਾਰਨ ਗਿਆਨ ਦੀ ਘਾਟ ਦੀ ਪੂਰਤੀ ਹੋ ਜਾਂਦੀ ਹੈ। ਕਿਸੇ ਪ੍ਰਾਣੀ ਦੀ ਮਾਨਵਤਾ ਅਤੇ ਉਸਦੇ ਧਾਰਮਿਕ ਵਿਸ਼ਵਾਸ ਦੀ ਕਮਾਲ ਇਹ ਹੈ ਕਿ ਉਹ ਸਦਾਚਾਰੀ ਹੋਵੇ। ਸੂਫ਼ੀਵਾਦ ਚੰਗੇ ਅਖ਼ਲਾਕ ਤੋਂ ਛੁੱਟ ਹੋਰ ਕੁੱਝ ਨਹੀਂ। ਸੂਫ਼ੀ ਸਾਹਿਤ ਵਿੱਚ ਦਸ ਗੁਣ ਅਜਿਹੇ ਹਨ ਜਿਨ੍ਹਾਂ ਨੂੰ ਸੁਨੈਤਿਕਤਾ ਦਾ ਵਿਸ਼ੇਸ਼ ਲੱਛਣ ਮੰਨਿਆ ਗਿਆ ਹੈ। ਸੂਫ਼ੀ ਕਾਵਿ ਵਿੱਚ ਔਗੁਣਾਂ ਤੋਂ ਬਚ ਕੇ ਗੁਣਾਂ ਨੂੰ ਗ੍ਰਹਿਣ ਕਰਨ ਦੀ ਸਿੱਖਿਆ ਦਿੱਤੀ ਗਈ ਹੈ i

14 of 22

4.

  • ਸੂਫ਼ੀ ਸਾਹਿਤ ਦੀ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਵਿਚਾਰਧਾਰਾ ਸਧਾਰਨ, ਮਨੁੱਖ ਦਾ ਪੱਖ ਪੂਰਦੀ ਹੈ। ਸਾਧਾਰਨ ਮਨੁੱਖ ਨੂੰ ਪ੍ਰਮਾਤਮਾ ਨਾਲ ਜੋੜਨ ਦੇ ਪੱਖ ਵਿੱਚ ਗੱਲ ਕੀਤੀ ਜਾਂਦੀ ਹੈ।

15 of 22

5.

  • ਸੂਫ਼ੀ ਸਾਹਿਤ ਦੀ ਵੱਡੀ ਵਿਸ਼ੇਸ਼ਤਾ ਸ਼ਰ੍ਹਾ ਦੀ ਕੱਟੜਪ੍ਰਸਤੀ ਵਿਰੁਧ ਵਿਦਹੋਰ ਤੇ ਉਦਾਰਵਾਦੀ ਮਾਨਵਵਾਦ ਵਾਲਾ ਦ੍ਰਿਸ਼ਟੀਕੋਣ ਸੀ, ਜੋ ਲੋਕਾਂ ਵਿੱਚ ਬੜਾ ਹਰਮਨ ਪਿਆਰਾ ਹੋਇਆ। ਪੰਜਾਬੀ ਸੂਫ਼ੀ ਕਵੀਆਂ ਨੇ ਭਾਰਤੀ ਭਗਤੀ ਕਾਵਿ ਉਦਾਰਤਵਾਦੀ ਤੇ ਮਾਨਵਵਾਦੀ ਕਦਰਾਂ-ਕੀਮਤਾਂ ਨੂੰ ਵੀ ਅਪਣਾਇਆਂ, ਪ੍ਰਚਾਰਿਆਂ ਤੇ ਸਦਾਚਾਰ ਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ।

16 of 22

6.

  • ਸੂਫੀਆਂ ਦਾ ਵਿਸ਼ਵਾਸ ਹੈ ਕਿਹਰ ਸ਼ੈ ਜਿਹੜੀ ਹੋਂਦ ਵਿੱਚ ਆਉਂਦੀ ਹੈ, ਰੱਬ ਦ ਆਵੇਸ਼ ਹੁੰਦੀ ਹੈ। ਮਨੁੱਖ ਦਾ ਨਿਸ਼ਾਨਾ ਪ੍ਰਮਾਤਮਾ ਨਾਲ ਏਕਤਾ ਪ੍ਰਾਪਤ ਕਰਨਾ ਹੈ, ਜਿਵੇਂ ਬੁਲੇ੍ਹ ਸ਼ਾਹ ਇੱਕ ਥਾਂ ਤੇ ਕਹਿੰਦਾ ਹੈ।

 ਰਾਂਝਾ-ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋ,

ਸਦੋਂ ਨੀ ਮੈਨੂੰ ਧੀਦੋ ਰਾਂਝਾ ਹੀਰ ਨ ਆਖੋ ਕੋਈ।

17 of 22

7.

  • ਸੂਫ਼ੀ ਕਾਵਿ ਦੀ ਵਿਸ਼ੇਸ਼ਤਾ ਇਸ ਗੱਲ ਵਿੱਚ ਵੀ ਹੈ, ਕਿ ਜਿਥੇ ਇਸਨੇ ਭਾਵ ਪ੍ਰਗਟਾਵੇ ਵਾਸਤੇ ਲੋਕ ਜੀਵਨ ਵਿਚੋਂ ਪ੍ਰਚੱਲਿਤ ਕਾਵਿ-ਰੂਪ ਅਪਣਾਏ ਉਥੇ ਉਨ੍ਹਾਂ ਵਿੱਚ ਵਿਚਿਤ੍ਰ ਸੰਗੀਤਕ ਲੈਅ ਭਰ ਦਿੱਤੀ। ਇਹੀ ਕਾਰਨ ਹੈ ਕਿ ਸੂਫ਼ੀ ਕਵਿਤਾ ਗਾਈ ਜਾਣ ਵਾਲੀ ਹੈ ਅਤੇ ਸਦੀਆਂ ਬੀਤ ਜਾਣ ਪਿਛੋਂ ਵੀ ਇਹ ਸੱਜਰੀ ਅਤੇ ਨਰੋਈ ਹੈ I

18 of 22

8.

  • ਸੂਫ਼ੀ ਕਾਵਿ ਵਿੱਚ ਬਾਬਾ ਫਰੀਦ ਦੇ ਵਿਅਕਤਿਤ੍ਵ ਅਤੇ ਪ੍ਰਭਾਵ ਦੀ ਵਿਸ਼ੇਸ਼ਤਾ ਇਸ ਗੱਲ ਵਿੱਚ ਹੈ ਕਿ ਆਪ ਨੇ ਸੂਫ਼ੀਮਤ ਦੇ ਰੂਹਾਨੀ ਅਤੇ ਅਖ਼ਲਾਕੀ ਆਦਰਸ਼ ਨੂੰ ਪੰਜਾਬੀ ਭਾਸ਼ਾ ਦੇ ਮਾਧਿਅਮ ਦੁਆਰਾ ਪ੍ਰਸਤੁਤ ਕਰਨ, ਦੀ ਇੱਕ ਸ਼ਕਤੀਸ਼ਾਲੀ ਅਤੇ ਮਹੱਤਵਪੂਰਨ ਕਾਵਿ ਪਰੰਪਰਾ ਦਾ ਸੰਸਥਾਪਣ ਕੀਤਾ I

19 of 22

9

  • ਸੂਫੀਆਂ ਨੇ ਇਸ਼ਕ ਮਜ਼ਾਜੀ ਨੂੰ ਇਸ਼ਕ ਹਕੀਕੀ ਦਾ ਪੁਲ ਆਖਿਆ ਹੈ। ਉਹ ਕਹਿੰਦੇ ਹਨ ਕਿ ਕਿਸੇ ਬੰਦੇ ਨਾਲ ਪਿਆਰ ਕੀਤੇ ਬਿਨ੍ਹਾਂ ਰੱਬ ਨਾਲ ਪਿਆਰ ਨਹੀਂ ਪਇਆ ਜਾ ਸਕਦਾ, ਰੱਬ ਹੀ ਮਹਿਬੂਬ ਇ-ਅਜ਼ਾਲੀ ਹੈ, ਇਸਦੇ ਹੁਸਨ ਦੀਆਂ ਲਾਟਾਂ ਨਾਲ ਇਹ ਸਾਰਾ ਜੱਗ ਲਿਸ਼ਕ ਰਿਹਾ ਹੈ। ਜੁਨੈਦ ਬਗਦਾਦੀ, ਬਸਰੀ, ਸੱਮਸ਼ ਤਬਰੇਜ਼, ਹੂਮ ਅਤੇ ਰਹਿਮਾਨ ਜਾਮੀ ਨੇ ਬੜੇ ਜੋਸ਼ ਖਰੋਸ਼ ਨਾਲ ਇਸ਼ਕ ਹਕੀਕੀ ਦੇ ਗੁਣ ਗਾਏ ਹਨ। ਉਹ ਕਹਿੰਦੇ ਹਨ ਕਿ ਬੰਦੇ ਦਾ ਇਖ਼ਲਾਕੀ ਵੀ ਇਸ਼ਕ ਬਗੈਰ ਸੰਵਾਰਿਆਂ ਨਹੀਂ ਜਾ ਸਕਦਾ। ਇਸ਼ਕ ਬੰਦੇ ਦੇ ਦਿਲ ਵਿਚੋਂ ਆਕੜ ਤੇ ਖੁਦੀ ਦਾ ਖੋਟ ਕਪਟ ਕੱਢ ਦਿੰਦਾ ਹੈ ਤੇ ਉਸਨੂੰ ਲੋਕ ਪਿਆਰ ਦਾ ਸਬਕ ਦਿੰਦਾ ਹੈ।

20 of 22

10.

  • ਸੂਫ਼ੀਆ ਨੇ ਆਪਣੀ ਬਾਣੀ ਵਿੱਚ ਆਤਮਾ ਦੇ ਪ੍ਰਮਾਤਮਾ ਨਾਲ ਮੇਲ ਦੀ ਗੱਲ ਕੀਤੀ ਹੈ। ਅਜਿਹਾ ਕਰਨ ਨਾਲ ਮਨੁੱਖ ਨੂੰ ਆਪਣੇ ਅਧਿਆਤਮਕ ਰਹੱਸ ਦੇ ਅੰਦਰਲੇ ਸੱਚ ਦੀ ਜਾਣਕਾਰੀ ਹੁੰਦੀ ਹੈ। ਭਾਵ ਉਹ ਬਾਹਰਲੇ ਬਨਾਵਟੀ ਦਿਖਾਵੇ ਤੋਂ ਮੁਕਤ ਹੋ ਜਾਂਦਾ ਹੈ। ਡਾ. ਜਗਬੀਰ ਅਨੁਸਾਰ “ਮਨੁੱਖੀ ਜ਼ਿੰਦਗੀ ਦੀ ਆਖ਼ਰੀ ਮੰਜ਼ਿਲ ‘ਫ਼ਨਾਹ` ਜਾਂ ‘ਬਕਾਅ` ਨੂੰ ਮੰਨਿਆ ਹੈ, ਜੋ ਬੰਦੇ ਦੇ ਖ਼ੁਦਾਂ ਵਿੱਚ ਅਭੇਦ ਹੋਣ ਦੀ ਹੀ ਸਥਿਤੀ ਹੈ।” ਸੂਫ਼ੀਵਾਦ ਨੇ ਇਥੇ ਮੂਲ ਅਧਿਆਤਮਕ ਆਦਰਸ਼ ਦੀ ਪ੍ਰਾਪਤੀ ਦਾ ਰਹੱਸਵਾਦੀ ਮਾਰਗ ਪ੍ਰਸਤੁਤ ਕੀਤਾ ਹੈ।

21 of 22

11.

  • ਸੂਫ਼ੀਆਂ ਨੇ ਮਨੁੱਖੀ ਜੀਵਨ ਦੇ ਅਧਿਆਤਮਕ ਆਦਰਸ਼ ਦੀ ਪੂਰਤੀ ਲਈ ਇੱਕ ਵਿਸ਼ੇਸ਼ ਪ੍ਰਕਾਰ ਦੀ ਵਿਸ਼ਵ ਦ੍ਰਿਸ਼ਟੀ ਦਾ ਵਿਕਾਸ ਕੀਤਾ। ਅਗਰ ਸੂਫ਼ੀ ਮਤ ਨੂੰ ਸਮਝਣਾ ਹੈ ਤਾਂ ਵਿਸ਼ਵ ਦ੍ਰਿਸ਼ਟੀ ਦੇ ਮੂਲ ਸਿਧਾਤਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ।

22 of 22

  • ਧੰਨਵਾਦ