1 of 14

ਅਲੰਕਾਰ ਦੀਆਂ ਕਿਸਮਾਂ

ਡਾ. ਸੰਦੀਪ ਕੌਰ

ਹੰਸ ਰਾਜ ਮਹਿਲਾ ਮਹਾਂ ਵਿਦਿਆਲਾ

ਜਲੰਧਰ

2 of 14

  • ਅਲੰਕਾਰ ਇੱਕ ਭਾਰਤੀ ਸਿਧਾਂਤ ਹੈ ਜਿਸ ਦੀ ਵਰਤੋਂ ਕਾਵਿ ਦੀ ਬਾਹਰੀ ਸੁੰਦਰਤਾ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਸਿਧਾਂਤ ਨੂੰ ਪ੍ਰਾਚੀਨ ਸਿਧਾਂਤ ਮੰਨਿਆ ਜਾਂਦਾ ਹੈ ਜਿਸ ਨੂੰ ਘੜਨ ਵਾਲਾ ਸਿਧਾਂਤਕਾਰ ਆਨੰਦ ਵਰਧਨ ਹੈ। ਆਨੰਦ ਵਰਧਨ ਨੇ "ਅਲੰਕਾਰ" ਨੂੰ ਕਾਵਿ ਦੀ ਆਤਮਾ ਕਿਹਾ ਹੈ ਜੋ ਕਾਵਿ ਦੀ ਸ਼ੋਭਾ ਵਧਾਉਂਦੀ ਹੈ।[1] ਅਲੰਕਾਰ ਸ਼ਬਦ ਦੀ ਉਤਪੱਤੀ ਸੰਸਕ੍ਰਿਤ ਸ਼ਬਦ "ਅਲੰ" ਤੋਂ ਹੋਈ ਜਿਸ ਤੋਂ ਭਾਵ ਗਹਿਣਾ ਹੈ। 

3 of 14

ਪਰਿਭਾਸ਼ਾ

  • ਅਲੰਕਾਰ ਦੀ ਸੰਸਕ੍ਰਿਤ ਪਰਿਭਾਸ਼ਾ ਹੈ: "ਅਲੰਕਰੋਤੀ ਇਤੀ ਅਲੰਕਾਰ" ਭਾਵ ਜੋ ਅਲੰਕ੍ਰਿਤ ਕਰਦਾ ਹੈ ਉਹ ਹੀ ਅਲੰਕਾਰ ਹੈ।
  • ਦੰਡੀ ਅਨੁਸਾਰ, "ਕਾਵਿ ਦੀ ਸ਼ੋਭਾ ਵਧਾਉਣ ਵਾਲੇ ਤੱਤ ਨੂੰ ਅਲੰਕਾਰ ਕਿਹਾ ਜਾਂਦਾ ਹੈ।"
  • ਵਿਸ਼ਵਨਾਥ ਅਨੁਸਾਰ, "ਜਿਹੜੇ ਸ਼ਬਦ ਤੇ ਅਰਥ ਦੇ ਅਸਥਿਰ ਧਰਮ ਅਤੇ ਸ਼ੋਭਾ ਵਧਾਉਣ ਵਾਲੇ ਹਨ ਅਤੇ ਰਸ, ਭਾਵ ਦਾ ਉਪਕਾਰ ਕਰਨ ਵਾਲੇ ਅੰਗ ਹਨ ਉਹ ਹ-ਹਮੇਲਾਂ ਵਾਂਗ ਅਲੰਕਾਰ ਹਨ।"

4 of 14

ਵਰਗੀਕਰਨ

  • ਅਲੰਕਾਰ ਦੇ ਵਰਗੀਕਰਨ ਤੋਂ ਪਹਿਲਾਂ ਇਹਨਾਂ ਦੀ ਸੰਖਿਆ ਬਾਰੇ ਨਿਸ਼ਚਿਤਤਾ ਹੋਣੀ ਚਾਹੀਦੀ ਹੈ ਪਰ ਕ੍ਰਮਿਕ ਵਿਕਾਸ ਤੋਂ ਪਤਾ ਚਲਦਾ ਹੈ ਕਿ ਅਲੰਕਾਰਾਂ ਦੀ ਗਿਣਤੀ ਸਦਾ ਇਕੋ ਜਿਹੀ ਨਹੀਂ ਰਹੀ ਹੈ। ਬਲਕਿ ਇਸ ਵਿੱਚ ਵਿਕਾਸ ਹੁੰਦਾ ਰਿਹਾ ਹੈ।

5 of 14

  • ਗੁਰਸ਼ਰਨ ਕੌਰ ਜੱਗੀ ਦੁਆਰਾ ਇਸ ਵਿਕਾਸ-ਕ੍ਰਮ ਨੂੰ ਅਧਿਐਨ ਦੀ ਸੌਖ ਲਈ ਤਿੰਨ ਅਵਸਥਾਵਾਂ ਵਿੱਚ ਵੰਡਿਆ ਹੈ-ਪਹਿਲੀ ਅਵਸਥਾ ਭਾਮਹ ਤੋਂ ਲੈ ਕੇ ਵਾਮਨ ਤੱਕ ਹੈ। ਇਸ ਵਿੱਚ ਅੰਲਕਾਰਾਂ ਦੀ ਗਿਣਤੀ 52 ਰਹੀ। ਦੂਜੀ ਅਵਸਥਾ ਰੁਦ੍ਰਟ ਤੇ ਰੁੱਯਕ ਤੱਕ ਹੈ। ਇਸ ਵਿੱਚ 51 ਹੋਰ ਅਲੰਕਾਰਾਂ ਦੀ ਕਲਪਨਾ ਹੋਈ ਅਤੇ ਇਹ ਗਿਣਤੀ 103 ਤੱਕ ਪਹੁੰਚ ਗਈ। ਤੀਜੀ ਅਵਸਥਾ ਜਯਦੇਵ ਤੋਂ ਜਗਨਨਾਥ ਤੱਕ ਹੈ। ਇਸ ਅਵਸਥਾ ਦੌਰਾਨ 88 ਹੋਰ ਅੰਲਕਾਰਾਂ ਦੀ ਕਲਪਨਾ ਕੀਤੀ ਗਈ। 

6 of 14

ਅਲੰਕਾਰ ਦੀਆ ਕਿਸਮਾਂ

  • ਸ਼ਬਦ ਅਲੰਕਾਰ
  • ਜਦੋਂ ਕਿਸੇ ਸ਼ਬਦ ਰਾਹੀਂ ਕਿਸੇ ਰਚਨਾ ਵਿੱਚ ਚਮਤਕਾਰ ਪੈਦਾ ਹੋਵੇ ਤਾਂ ਉੱਥੇ ਸ਼ਬਦ ਅੰਲਕਾਰ ਹੁੰਦਾ ਹੈ। ਸ਼ਬਦ ਤੇ ਆਧਾਰਿਤ ਹੋਣ ਕਾਰਨ ਇਸ ਵਿੱਚ ਜੇਕਰ ਉਸ ਚਮਤਕਾਰ ਪੈਦਾ ਕਰਨ ਵਾਲੇ ਸ਼ਬਦ ਦਾ ਪਰਿਵਰਤਨ ਕਰ ਦਿੱਤਾ ਜਾਵੇ ਤਾਂ ਚਮਤਕਾਰ ਖਤਮ ਹੋ ਜਾਂਦਾ ਹੈ।

ਉੁਦਾਹਰਨ ਬੰਦੌ ਗੁਰੂ ਪਦ ਪਦੁਮ ਪਰਾਗਾ! ਸਰੁਚੀ ਸੁਬਾਸਸਸ

7 of 14

ਅਨੁਪ੍ਰਾਸ ਅਲੰਕਾਰ

  • ਅਨੁਪਾ੍ਸ ਸ਼ਬਦ ਅਨੁ+ਪ੍+ਆਸ ਤਿੰਨ ਸ਼ਬਦੇ ਦੇ ਮਿਲਣ ਨਾਲ ਬਣਿਆ ਹੈ  ਅੱਖਰਾਂ ਅਰਥਾਤ ਵਰਣਾਂ ਦੀ ਸਮਾਨਤਾ ਹੋਵੇ ਭਾਵੇਂ ਸ੍ਵਰਾਂ ਦੀ ਸਮਾਨਤਾ ਹੋਵੇ ਭਾਵੇਂ ਨਾ। ਵਰਣਾਂ ਦੀ ਵਾਰ-ਵਾਰ ਇੱਕ ਹੀ ਕ੍ਰਮ ਵਿੱਚ ਨਿਕਟ ਵਰਤੋਂ ਨੂੰ ਅਨੁਪ੍ਰਾਸ ਕਿਹਾ ਜਾਂਦਾ ਹੈ।
  • ਉਦਾਹਰਨ: ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਹੈ।

8 of 14

ਯਮਕ

  • ਅਲੰਕਾਰ ਯਮਕ ਦਾਾ ਅਰਥ ਹੈ ਜੋੜਾ ਜੁਗਲ ਜੁੜਵਾ ਇਸ ਵਿੱਚ ਇੱਕੋ ਜਿਹੇ ਦੋ ਸ਼ਬਦ ਵਾਰ ਵਾਰ ਆੳਦੇ ਹਨ ਜਿੱਥੇ ਲਗਾਤਾਰ ਵੱਖਰੇ ਅਰਥਾਂ ਵਾਲੇ ਸਾਰਥਕ ਜਾ ਨਿਰਾਰਥਕ ਵਰਣ ਵਾਰ ਵਾਰ ਆੳਦੇ ਹਨ

ਉਦਾਹਰਨ "ਭਾਤਿ ਭਾਤਿ ਬਨ ਬਨ ਅਵਗਾਹ

9 of 14

ਸ਼ਲੇਸ

  • ਅਲੰਕਾਰ ਸਲੇਸ ਸ਼ਬਦ ਦ ਅਰਥ ਹੈ ਸੰਯੋਗ ਮੇਲ ਇਸ ਅਲੰਕਾਰ ਵਿੱਚ ਇੱਕ ਸ਼ਬਦ ਵਿੱਚ ਅਨੇਕ ਅਰਥਾਂ ਦਾ ਮੇਲ ਹੋਣ ਕਰਕੇ ਇਸ ਦਾ ਨਾ ਸਲੇਸ ਰੱਖਿਆ ਗਿਆ.
  • ਉਦਾਹਾਰਨ " ਮੋਹਨ,ਤੇਰੇ ਊਚੇ ਮੰਦਿਰ ਮਹਲ ਅਪਾਰਾ

10 of 14

�ਅਰਥ ਅਲੰਕਾਰ�

  • ਜਦੋਂ ਚਮਤਕਾਰ ਅਰਥ ਵਿੱਚ ਲੁਕਿਆ ਹੁੰਦਾ ਹੈ ਉਥੇ ਅਰਥ ਅੰਲਕਾਰ ਹੁੰਦਾ ਹੈ। ਇਸ ਵਿੱਚ ਕਿਸੇ ਸ਼ਬਦ ਦੀ ਥਾਂ ਉਸ ਦਾ ਸਮਾਨਾਰਥਕ ਸ਼ਬਦ ਰੱਖ ਦਿਂਤਾ ਜਾਵੇ ਤਾਂ ਉਸ ਦਾ ਚਮਤਕਾਰ ਉਸੇ ਤਰ੍ਹਾਂ ਹੀ ਬਣਿਆ ਰਹਿੰਦਾ ਹੈ। ਇਹਨਾਂ ਅੰਲਕਾਰਾਂ ਦੀ ਗਿਣਤੀ ਵਿਦਵਾਨਾਂ ਦੁਆਰਾ ਸੌ ਦੇ ਕਰੀਬ ਦੱਸੀ ਗਈ ਹੈ। ਇਹਨਾਂ ਅਰਥ ਅੰਲਕਾਰਾਂ ਨੂੰ ਆਚਾਰੀਆਂ ਦੁਆਰਾ ਵਰਗਾਂ ਵਿੱਚ ਵੰਡ ਕੇ ਵਿਚਾਰਿਆ ਗਿਆ ਹੈ। ਇਹ ਵਰਗ ਵੰਡ ਲਗਭਗ ਸਾਰੇ ਆਚਾਰੀਆਂ ਦੁਆਰਾ ਸਵੀਕਾਰੀ ਗਈ ਹੈ।

11 of 14

ਉਪਮਾ ਅਲੰਕਾਰ

  • ਉਪਮਾ ਅਲੰਕਾਰ ਉਪਮਾ ਸ਼ਬਦ ਉਪ ਅਤੇ ਮਾ ਜੋੜ ਨਾਲ ਬੜਿਆਂ ਹੈ ਜਿਸਦਾ ਅਰਥ ਹੈ ਨੇੜੇ ਰੱਖਕੇ ਵੇਖਣਾ ਉਪਮਾ ਅਲੰਕਾਰ ਉਹ ਹੈ ਜਿਥੇ ਇੱਕ ਵਸਤੂ ਜਾਂ ਵਿਅਕਤੀ ਦੀ ਉਪਮਾ ਕਿਸੇ ਦੂਸਰੀ ਵਸਤੂ ਜਾਂ ਵਿਅਕਤੀ ਨਾਲ ਕਰ ਕੇ ਕਾਵਿ ਵਿੱਚ ਚਮਤਕਾਰ ਪੈਦਾ ਕੀਤਾ ਗਿਆ ਹੋਵੇ।

12 of 14

ਰੂਪਕ

  • ਰੂਪਕ ਦਾ ਅਰਥ ਹੈ ਰੂਪ+ਕ =ਰੂਪ ਧਾਰਨ ਕਰਨਾ ਭਾਵ ਰੂਪ ਦੀ ਸਥਾਪਤੀ ਕਰਨਾ ਇੱਕ ਪਦਾਰਥ ਦੇ ਨਾਲ ਹੋਰ ਪਦਾਰਥ ਦੇ ਭੇਦ ਰਹਿਤ ਵਰਣਨ ਨੂੰ ਸਥਾਪਤੀ ਕਹਿੰਦੇ ਹਨ
  • ਉਦਾਹਾਰਨ "ਅੱਜ ਫੇਰ ਤਾਰੇ ਕਹਿ ਗਏ

13 of 14

ਵਿਰੋਧਾਭਾਸ

  • ਵਿਰੋਧਾਭਾਸ ਦਾ ਸਾਬਦਿਕ ਅਰਥ ਹੈ ਵਿਰੋਧ ਦੀ ਝਲਕ ਵਿਰੋਧ ਅਲੰਕਾਰਾ ਦੇ ਵਰਗ ਵਿਚੋਂ ਇਹ ਇੱਕ ਪਾ੍ਚੀਨ ਅਰਥ ਅਲੰਕਾਰ ਹੈ ਸਮਾਨਤਾ ਦੀ ਤਰਾਂ ਵਿਰੋਧ ਵੀ ਕਈ ਅਲੰਕਾਰਾ ਦਾ ਮੂਲ ਤੱਤ ਹੈ

ਉਦਾਹਾਰਨ

"ਯਾ ਅਨੁਰਾਗੀ ਚਿੱਤ ਕੀ ਗਤੀ ਸਮੁਝੈ ਨਹਿ ਕੋਇ!

ਜਿਉ ਬੂੜੇ ਸਿਆਗ ਰੰਗ ਤਿਉ ਤਿਉ ਉੁਜੱਵਲ ਹੋਇ! "

14 of 14

  • ਧੰਨਵਾਦ