1 of 3

ਕੁਰਾਹੀਆ ਕਹਾਣੀ�ਲੇਖਕ: ਵਰਿਆਮ ਸਿੰਘ ਸੰਧੂ�

ਕੁਰਾਹੀਆ ਕਹਾਣੀ

ਲੇਖਕ: ਵਰਿਆਮ ਸਿੰਘ ਸੰਧੂ

ਪਾਤਰ: ਹੈਡ ਮਾਸਟਰ ਹਜ਼ਾਰਾ ਸਿੰਘ, ਸਕੂਲ ਦਾ ਚੇਅਰਮੈਨ ਦੇਸਾ ਸਿੰਘ ਐਮ ਐਲ ਏ ਚੌਂਕੀਦਾਰ

ਵਿਸ਼ਾ: ਇੱਕ ਅਣਖੀ ਅਤੇ ਸਵੈਮਾਣ ਵਾਲੇ ਸਕੂਲ ਹੈਡਮਾਸਟਰ ਦੀ ਕਹਾਣੀ

ਸਵੈਮਾਣ ਨੂੰ ਵੱਜੀ ਸੱਟ ਕਾਰਨ ਹੈਡਮਾਸਟਰ ਦੇ ਜੀਵਨ ਦਾ ਦੁਖਾਂਤ

ਰਾਜਸੀ ਅਤੇ ਪ੍ਰਸ਼ਾਸਨਿਕ ਨਿਘਾਰ ਦੀ ਪੇਸ਼ਕਾਰੀ ਇਹ ਇੱਕ ਲੰਮੀ ਕਹਾਣੀ ਹੈ।

ਰਾਜਨੀਤਕ ਲੋਕ ਚਾਪਲੂਸੀ ਦੇ ਭੁੱਖੇ, ਹਜ਼ਾਰਾ ਸਿੰਘ ਵਰਗੇ ਵਿਰਲੇ ਟਾਂਵੇਂ ਲੋਕ

ਹਜ਼ਾਰਾ ਸਿੰਘ ਲਈ ਡਿਊਟੀ ਫਰਜ਼ ਨਾਲੋਂ ਧਰਮ ਵਧੇਰੇ, ਉਹ ਜਿਥੇ ਬਦਲੀ ਹੋ ਕੇ ਜਾਂਦਾ ਉਥੇ

ਅਨੁਸ਼ਾਸਨ ਕਾਇਮ ਕਰ ਕੇ ਵਿਗੜੇ ਹੋਏ ਸਟਾਫ਼ ਨੂੰ ਸੁਧਾਰ ਦੇਂਦਾ।

2 of 3

ਇੱਕ ਅਣਖੀ ਅਤੇ ਸਵੈਮਾਣ ਵਾਲੇ ਸਕੂਲ ਹੈਡਮਾਸਟਰ ਦੀ ਕਹਾਣੀ

ਉਹ ਨਾ ਖੁਸ਼ਾਮਦ ਕਰਦਾ ਤੇ ਨਾ ਹੀ ਕਰਵਾਉਂਦਾ ਸੀ

ਸਕੂਲ ਦਾ ਚੇਅਰਮੈਨ, ਮਾਸਟਰ ਉਸਨੂੰ ਅੜੀਅਲ,ਕੁਰੱਖਤ ਅਤੇ ਕੁਰਾਹੀਆ ਸਮਝਦੇ ਹਨ।

ਸਾਰੇ ਹਜ਼ਾਰਾ ਸਿੰਘ ਨੂੰ ਇਲਾਕੇ ਦੇ ਐਮ ਐਲ ਏ ਨੂੰ ਦੁਆ ਸਲਾਮ ਕਰਨ ਲਈ ਕਹਿੰਦੇ।

ਉਹ ਆਮ ਸ਼ਿਸ਼ਟਾਚਾਰ ਤਹਿਤ ਇਲਾਕੇ ਦੇ ਐਮ ਐਲ ਏ ਨੂੰ ਵਧਾਈ ਦੇਣ ਜਾਂਦਾ ਹੈ।ਪਰ ਐਮ ਐਲ ਏ ਵੱਲੋਂ ਬੋਲੇ ਕੁਰੱਖਤ ਬੋਲ ਸੁਣਨੇ ਉਸ ਲਈ ਮੁਸ਼ਕਲ ਹੋ ਜਾਂਦੇ ਹਨ" ਇਹੋ ਜਿਹੇ ਬਦ ਦਿਮਾਗ ਬੰਦੇ ਦੀ ਤਾਂ ਮੈਂ ਸ਼ਕਲ ਵੇਖਣ ਨੂੰ ਨਹੀਂ ਤਿਆਰ ...ਤੁੰ ਨਾਲ ਲੈ ਆਇਐਂ...।"ਅਜਿਹੇ ਬੋਲਾਂ ਕਾਰਨ ਆਪਣੇ ਸਵੈਮਾਣ ਨੂੰ ਵੱਜੀ ਠੇਸ ਦੇ ਮਾਨਸਿਕ ਸਦਮੇ ਦੇ ਕਾਰਨ ਉਹ ਮਰ ਜਾਂਦਾ ਹੈ।

3 of 3

ਹਜ਼ਾਰਾ ਸਿੰਘ ਲਈ ਡਿਊਟੀ ਫਰਜ਼ ਨਾਲੋਂ ਧਰਮ ਵਧੇਰੇ, ਉਹ ਜਿਥੇ ਬਦਲੀ ਹੋ ਕੇ ਜਾਂਦਾ ਉਥੇ� ਅਨੁਸ਼ਾਸਨ ਕਾਇਮ ਕਰ ਕੇ ਵਿਗੜੇ ਹੋਏ ਸਟਾਫ਼ ਨੂੰ ਸੁਧਾਰ ਦੇਂਦਾ।�

ਕਹਾਣੀਕਾਰ ਛੋਟੇ ਛੋਟੇ ਉਪ ਬਿਰਤਾਂਤਾਂ ਰਾਹੀਂ ਦੋ ਸਮਾਜਿਕ ਧਿਰਾਂ ਪੇਸ਼ ਕਰਦਾ ਹੈ

ਠੀਕ ਰਾਹ ਉਪਰ ਚੱਲਣ ਵਾਲਿਆਂ ਨੂੰ ਕੁਰਾਹੀਏ ਦੱਸਿਆ ਜਾਂਦਾ ਹੈ ਜਿਵੇਂ ਕਿ ਹੈਡਮਾਸਟਰ ਹਜ਼ਾਰਾ ਸਿੰਘ ਨੂੰ ਕੁਰਾਹੀਆ ਕਿਹਾ ਹੈ।

ਪਰ ਗਲਤ ਕੰਮ ਕਰਦੇ ਕੁਰਾਹੇ ਪਏ ਲੋਕ ਆਪਣੇ ਵਿਸ਼ੇਸ਼ ਰੁਤਬੇ ਕਾਰਨ ਆਪਣੇ ਆਪ ਨੂੰ ਸਿਆਣੇ ਸਿੱਧ ਕਰਦੇ ਹਨ। ਇਹ ਸਾਡੇ ਅਜੋਕੇ ਸਿਸਟਮ ਦਾ ਦੁਖਾਂਤ ਹੈ।