1 of 16

ਰਸ ਸਿਧਾਂਤ �ਡਾ. ਸੰਦੀਪ ਕੌਰ �HMV, JALANDHAR

2 of 16

ਰਸ ਸੰਪਰਦਾਇ

  • ਰਸ ਸੰਪ੍ਰਦਾਇ ਦਾ ਮੋਢੀ ਸੰਸਥਾਪਕ ਆਚਾਰੀਆ ਭਰਤਮੁਨੀ ਹੈ ਪਰ ਕਾਵਿ ਮੀਮਾਂਸਾ ਵਿਚ ਰਾਜਸ਼ੇਖਰ ਨੇ ਨੰਦਿਕੇਸ਼ਵਰ ਨੂੰ ਭਰਤਮੁਨੀ ਤੋਂ ਪਹਿਲਾਂ ਰਸ ਸੰਪ੍ਰਦਾਇ ਦਾ ਮੋਢੀ ਮੰਨਿਆਂ ਹੈ ਪਰੰਤੂ ਰਸ ਸੰਪ੍ਰਦਾਇ ਬਾਰੇ ਨੰਦਿਕੇਸ਼ਵਰ ਦੀ ਕੋਈ ਪੁਸਤਕ ਨਹੀ ਮਿਲਦੀ । ਇਸ ਲਈ ਰਸ ਸੰਪ੍ਰਦਾਇ ਦਾ ਮੋਢੀ ਭਰਤਮੁਨੀ ਨੂੰ ਮੰਨਿਆਂ ਜਾਦਾਂ ਹੈ । ਇੰਨਾਂ ਦਾ ਰਸ ਸੰਪ੍ਰਦਾਇ ਨਾਲ ਸੰਬੰਧਿਤ ਪ੍ਰਸਿੱਧ ਗ੍ਰੰਥ ਨਾਟਯ ਸ਼ਾਸਤਰ ਹੈ । ਉਸ ਦੇ ਇਸ ਗ੍ਰੰਥ ਨਾਲ ਹੀ ਰਸ ਸੰਪ੍ਰਦਾਇ ਦੀ ਨੀਂਹ ਰੱਖੀ ਗਈ।

3 of 16

ਰਸ ਸਿਧਾਂਤ

  • ਰਸ (ਸੰਸਕ੍ਰਿਤ: रस, ਸ਼ਬਦੀ ਅਰਥ ‘ਰਸਾ’ ਜਾਂ ‘ਨਿਚੋੜ’) ਕਿਸੇ ਕਲਾ-ਕ੍ਰਿਤ ਦੇ ਦੇਖਣ, ਸੁਣਨ ਅਤੇ ਅਧਿਅਨ ਦੇ ਪ੍ਰਭਾਵ ਵਜੋਂ ਜੋ ਸਰੂਰ ਵਾਲੀ ਮਾਨਸਿਕ ਸਥਿਤੀ ਪ੍ਰਾਪਤ ਹੁੰਦੀ ਹੈ, ਉਸੇ ਨੂੰ ਰਸ ਕਿਹਾ ਜਾਂਦਾ ਹੈ l

4 of 16

ਪਰਿਭਾਸ਼ਾ

  • ਸੰਸਕ੍ਰਿਤ ਵਿੱਚ ਕਿਹਾ ਗਿਆ ਹੈ ‘ਰਸਾਤਮਕੰ ਵਾਕਿਅੰ ਕਾਵਿਅੰ’ ਅਰਥਾਤ ਰਸਯੁਕਤ ਵਾਕ ਹੀ ਕਾਵਿ ਹੈ।

5 of 16

ਅਚਾਰੀਆ ਦੇ ਮੱਤ

  • ਰਸ ਸਿਧਾਂਤ ਦੇ ਪਹਿਲੇ ਵਿਆਖਿਆਕਾਰ ਭਰਤਮੁਨੀ ਹਨ। ਉਹ ਰਸ ਨੂੰ 'ਸੁਆਦ' ਨਹੀਂ ਆਖਦੇ, ਸਗੋਂ ਇਸ ਨੂੰ ਇਕ ਪਦਾਰਥ ਸਮਝ ਕੇ 'ਸੁਆਦਲਾ' ਆਖਦੇ ਹਨ। ਉਹ ਇਸ ਨੂੰ ਅਨੁਭੂਤੀ ਨਹੀਂ ਮੰਨਦੇ, ਸਗੋਂ ਅਨੁਭੂਤੀ ਦਾ ਵਿਸ਼ਾ ਮੰਨਦੇ ਹਨ। ਉਹ ਕਹਿੰਦੇ ਹਨ ਕਿ ਜਿਵੇਂ ਸਬਜ਼ੀ-ਭਾਜੀ ਨਾਲ ਮਿਲ ਕੇ ਅੰਨ (ਰੋਟੀ) ਰਸਦਾਰ ਅਤੇ ਸੰਚਾਰੀ ਭਾਵਾਂ ਦੇ ਮੇਲ ਨਾਲ ਸਥਾਈ ਭਾਵ ਰਸਦਾਇਕ ਅਤੇ ਸੁਆਦਲੇ ਬਣ ਜਾਂਦੇ ਹਨ। ਸਥਾਈਭਾਵਾਂ ਦੀ ਸਥਿਤੀ, ਉਨ੍ਹਾਂ ਦੇ ਅਨੁਸਾਰ ਅੰਨ ਵਾਂਗ ਹੁੰਦੀ ਹੈ। ਆਚਾਰੀਆਂ ਭਰਤ ਦਾ ਰਸ ਬਾਰੇ ਦ੍ਰਿਸ਼ਟੀਕੋਣ ਵਸਤੂਵਾਦੀ ਸੀ।

6 of 16

ਰਸ ਦੀਆਂ ਕਿਸਮਾਂ

  • ਨਾਟ-ਸ਼ਾਸਤਰ ਵਿੱਚ ਰਸ ਦੀਆਂ ਨੌਂ ਕਿਸਮਾਂ ਦੱਸੀਆਂ ਗਈਆਂ ਹਨ।

7 of 16

�ਰਸ ਦੇ ਤੱਤ �ਸ਼ਿੰਗਾਰ ਰਸ

  • ਸ਼ਿੰਗਾਰ ਰਸ ਨੂੰ ਰਸਾਂ ਦਾ ਰਾਜਾ ਕਿਹਾ ਜਾਂਦਾ ਹੈ। ਰਤੀ (ਪ੍ਰੇਮ) ਇਸਦਾ ਸਥਾਈ ਭਾਵ ਹੈ। ਇਸ ਵਿੱਚ ਰਤੀ ਦਾ ਭਾਵ ਇਸ਼ਕ ਮਜ਼ਾਜੀ ਵੱਲ ਇਸ਼ਾਰਾ ਕਰਦਾ ਹੈ l

8 of 16

ਹਾਸ ਰਸ

ਭਰਤ ਮੁਨੀ ਨੇ ਸ਼ਿੰਗਾਰ ਰਸ ਤੋਂ ਹਾਸ ਰਸ ਦੀ ਉਤਪੱਤੀ ਮੰਨੀ ਹੈ। ਇਸ ਦਾ ਸਥਾਈ ਭਾਵ ਹਾਸ ਹੈ। ਇਹ ਅਨੋਖੇ ਮਨੋਭਾਵਾਂ ਦੀ ਸਿਰਜਣਾ ਕਰਦਾ ਹੈ। ਇਹ ਇੱਕ ਮਾਨਸਿਕ ਪ੍ਰਕਿਰਿਆ ਹੈl

9 of 16

ਰੌਦਰ ਰਸ

ਜਿੱਥੇ ਦੁਸ਼ਮਣਾਂ ਅਤੇ ਵਿਰੋਧੀਆਂ ਦੁਆਰਾ ਅਪਮਾਨ ; ਵੱਡਿਆਂ ਦੀ ਨਿੰਦਾ; ਦੇਸ਼ ਅਤੇ ਧਰਮ ਦੇ ਅਪਮਾਨ ਕਾਰਣ ਬਦਲੇ ਦੀ ਭਾਵਨਾ ਪੈਦਾ ਹੁੰਦੀ ਹੈ, ਉਥੇ 'ਰੌਦਰ ਰਸ' ਹੁੰਦਾ ਹੈ। 'ਕੋ੍ਧ' ਇਸਦਾ ਸਥਾਈ ਭਾਵ ਹੈ।

10 of 16

ਕਰੁਣਾ ਰਸ

  • ਮਨਚਾਹੀ ਵਸਤੂ ਦੀ ਹਾਨੀ ਅਤੇ ਅਣਚਾਹੀ ਵਸਤੂ ਦੀ ਪ੍ਰਾਪਤੀ ਤੋਂ ਜਿਥੇ ਸ਼ੋਕ ਭਾਵ ਦੀ ਪੁਸ਼ਟੀ ਹੋਵੇ ਕਰੁਣਾ ਰਸ ਹੁੰਦਾ ਹੈ। ਇਸਦਾ ਸਥਾਈ ਭਾਵ 'ਸ਼ੋਕ' ਹੈ।

11 of 16

ਬੀਭਤਸ ਰਸ

  • ਘ੍ਰਿਣਤ ਸ਼ੈ ਨੂੰ ਵੇਖਣ ਜਾਂ ਸੁਣਨ ਕਰਕੇ ਜਿੱਥੇ ਘ੍ਰਿਣਾ ਜਾਂ ਜੁਗਪੁਸਾ ਭਾਵ ਦਾ ਉਦਭਵ ਹੋਵੇ ਓਥੇ ਬੀਭਤਸ ਰਸ ਹੁੰਦਾ ਹੈ। ਬੀਭਤਸ ਰਸ ਦਾ ਸਥਾਈ ਭਾਵ 'ਘ੍ਰਿਣਾ' ਹੈ।

12 of 16

ਬੀਰ ਰਸ

  • ਜਿੱਥੇ ਯੁੱਧ, ਦਾਨ, ਧਰਮ ਆਦਿ ਦੇ ਸੰਬੰਧ ਵਿਚ ਉਤਸ਼ਾਹ ਦੀ ਪੁਸ਼ਟੀ ਹੋਵੇ। ਉਥੇ ਬੀਰ ਰਸ ਹੁੰਦਾ ਹੈ। ਵੀਰ ਰਸ ਦਾ ਸਥਾਈ ਭਾਵ 'ਉਤਸਾਹ' ਹੈ।

13 of 16

ਅਦਭੁਤ ਰਸ

  • ਕਿਸੇ ਅਲੌਕਿਕ ਪਦਾਰਥ ਦੇ ਵੇਖਣ-ਸੁਣਨ ਤੋਂ ਉਤਪੰਨ ਹੋਣ ਵਾਲੀ ਹੈਰਾਨੀ ਨਾਮਕ ਚਿੱਤਵਿ੍ੱਤੀ ਨੂੰ 'ਵਿਸ਼ਮੈ' ਜਾਂ ਅਦਭੁਤ ਕਹਿੰਦੇ ਹਨ । ਅਦਭੁਤ ਰਸ ਦਾ ਸਥਾਈ ਭਾਵ 'ਵਿਸਮੈ' ਹੈ।

14 of 16

ਸ਼ਾਂਤ ਰਸ

  • ਸ਼ਾਸਤਰਾਂ ਦੁਆਰਾ ਨਿਰੂਪਿਤ ਬ੍ਰਹਮ ਅਤੇ ਜਗਤ ਬਾਰੇ ਗੰਭੀਰ ਵਿਚਾਰ ਕਰਨ ਤੋਂ ਉਤਪੰਨ ਸੰਸਾਰਿਕ ਵਿਸ਼ਿਆਂ ਬਾਰੇ ਜੋ ਵਿਰਕਤੀ ਉਤਪੰਨ ਹੁੰਦੀ ਹੈ, ਉਸ ਚਿਤ-ਵਿ੍ਤੀ ਨੂੰ ਸ਼ਾਂਤ ਰਸ ਕਹਿੰਦੇ ਹਨ। ਸ਼ਾਂਤ ਰਸ ਦਾ ਸਥਾਈ ਭਾਵ 'ਨਿਰਵੇਦ’ ਹੈ l

15 of 16

ਭਿਆਨਕ ਰਸ

  • ਕਿਸੇ ਡਰਾਵਣੇ ਦ੍ਰਿਸ਼, ਪ੍ਰਾਣੀ ਜਾਂ ਪਦਾਰਥ ਨੂੰ ਦੇਖ ਕੇ ਅਥਵਾ ਉਸ ਬਾਰੇ ਸੁਣ ਜਾਂ ਪੜ੍ਹ ਕੇ ਮਨ ਵਿਚ ਵਿਦਮਾਨ 'ਭੈ' ਜਦੋਂ ਪ੍ਰਬਲ ਰੂਪ ਧਾਰਣ ਕਰਕੇ ਪੁਸ਼ਟ ਹੁੰਦਾ ਹੈ ਤਾਂ 'ਭਯਾਨਕ' ਰਸ ਦੀ ਅਨੁਭੂਤੀ ਹੁੰਦੀ ਹੈ। ਭਿਆਨਕ ਰਸ ਦਾ ਸਥਾਈ ਭਾਵ 'ਭੈ' ਹੈ।

16 of 16

ਧੰਨਵਾਦ