1 of 4

ਦੂਜੀ ਵਾਰ ਜੇਬ ਕੱਟੀ ਗਈ� ਲੇਖਕ: ਨਵਤੇਜ ਸਿੰਘ

ਵਿਸ਼ਾ: ਹੇਠਲੇ ਵਰਗ ਦੀ ਆਰਥਿਕ ਮੰਦਹਾਲੀ ਦਾ ਪ੍ਰਗਟਾਵਾ

ਰਿਕਸ਼ਾ ਚਾਲਕ ਪਾਤਰ ਦੀ ਪਰਿਵਾਰਕ ਹਾਲਾਤ ਬਹੁਤ ਤਰਸਯੋਗ

ਪਾਤਰ : ਰਿਕਸ਼ਾ ਚਾਲਕ, ਧਰਮਵੀਰ,

ਬੱਚੇ ਰੁਲਦੂ ਦੀ ਫੀਸ ਨਾ ਦੇ ਸਕਣ ਕਾਰਨ ਉਸਦਾ ਸਕੂਲ ਵਿੱਚੋਂ ਨਾਮ ਕੱਟੇ ਜਾਣ ਦੀ ਰਿਕਸ਼ਾ ਚਾਲਕ ਨੂੰ ਚਿੰਤਾਆਪਣੇ ਛੋਟੇ ਬੱਚਿਆਂ ਭੋਲੂ ਅਤੇ ਛਿੰਦੋ ਲਈ ਖਿਡਾਉਣੇ ਨਾ ਖਰੀਦ ਸਕਣ ਦਾ ਉਸਨੂੰ ਅਫਸੋਸ

ਰਿਕਸ਼ਾ ਚਾਲਕ ਦੀ ਪਹਿਲੀ ਵਾਰ ਕਿਸੇ ਜੇਬ ਕਤਰੇ ਨੇ ਜੇਬ ਕੱਟ ਲਈ ਜਿਹੜੇ ਰੁਪਏ ਉਸ ਨੇ ਆਪਣੇ ਬੱਚੇ ਦੀ ਫੀਸ ਲਈ ਰੱਖੇ ਸਨ ਉਹ ਜੇਬ ਕਤਰਾ ਲੈ ਗਿਆ।

ਇਸ ਲਈ ਬੱਚੇ ਦੀ ਫੀਸ ਭਰਨ ਵਿੱਚ ਮੁਸ਼ਕਲ ਹੋ ਜਾਂਦੀ ਹੈ।

ਰਿਕਸ਼ੇ ਵਾਲੇ ਦੀ ਆਰਥਿਕ ਮੰਦਹਾਲੀ ਉਸਦੀ ਮਾਨਸਿਕਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ।

2 of 4

ਉਚ ਵਰਗ ਦੇ ਪਾਤਰ ਧਰਮਵੀਰ ਦੇ ਪੁੱਤਰ ਦਾ ਜਨਮ ਦਿਨ ਹੈ ਉਹ ਆਪਣੇ ਪੁੱਤਰ ਦੇ ਜਨਮ ਦਿਨ ਲਈ ਸਮਾਨ ਖਰੀਦਣ ਲਈ ਦੋ ਘੰਟੇ ਦੇ ਅਨੁਸਾਰ ਰਿਕਸ਼ਾ ਕਿਰਾਏ ਤੇ ਲੈਂਦਾ ਹੈ।

ਧਰਮਵੀਰ ਪਹਿਲਾਂ ਰਾਸ਼ਨ ਫਿਰ ਖਿਡਾਉਣੇ ਅਤੇ ਫਿਰ ਸਬਜ਼ੀਆਂ ਫਲ ਖਰੀਦਦਾ ਹੈ। ਉਹ ਰਿਕਸ਼ਾ ਚਾਲਕ ਦੁਆਰਾ ਬੱਚੇ ਦੀ ਫੀਸ ਨਾ ਤਾਰੀ ਜਾ ਸਕਣ ਦੀ ਚਿੰਤਾ ਅਤੇ ਜੇਬ ਕੱਟੇ ਜਾਣ ਦੀ ਘਟਨਾ ਪ੍ਰਤੀ ਬਹੁਤ ਜ਼ਿਆਦਾ ਧਿਆਨ ਅਤੇ ਹਮਦਰਦੀ ਨਹੀਂ ਦੇਂਦਾ।

ਫਾਟਕ ਬੰਦ ਅਤੇ ਸੜਕ ਉਪਰ ਸਕੂਲੀ ਬੱਚਿਆਂ ਦੀ ਭੀੜ ਹੋਣ ਕਾਰਨ ਅਤੇ ਰਿਕਸ਼ੇ ਉਤੇ ਜ਼ਿਆਦਾ ਭਾਰ ਲੱਦਿਆ ਹੋਣ ਕਰਕੇ ਰਿਕਸ਼ੇ ਵਾਲਾ ਹੌਲੀ ਰਿਕਸ਼ਾ ਚਲਾਉਂਦਾ ਹੈ ਜਿਸ ਦਾ ਧਰਮਵੀਰ ਨੂੰ ਅਫਸੋਸ ਲੱਗਦਾ ਹੈ ਕਿ ਤੈਅ ਕੀਤੇ ਦੋ ਘੰਟਿਆਂ ਤੋਂ ਪੰਦਰਾਂ ਮਿੰਟ ਉਤੇ ਹੋ ਗਏ ਸਨ।

3 of 4

ਘਰ ਪਹੁੰਚਣ ਤੋਂ ਥੋੜਾ ਸਮਾਂ ਪਹਿਲਾਂ ਧਰਮਵੀਰ ਆਪਣੀ ਘੜੀ ਵੀਹ ਮਿੰਟ ਪਿੱਛੇ ਕਰ

ਲੈਂਦਾ ਹੈ ਦੋ ਘੰਟੇ ਵੀਹ ਮਿੰਟ ਦੇ ਪੈਸੇ ਕੇਵਲ ਦੋ ਘੰਟੇ ਦੇ ਰੂਪ ਵਿੱਚ ਰਿਕਸ਼ੇ ਵਾਲੇ ਨੂੰ ਦੇ ਕੇ

ਧਰਮਵੀਰ ਰਿਕਸ਼ੇ ਵਾਲੇ ਨੂੰ ਆਪਣੀ ਘੜੀ ਵਿਖਾਉਂਦਾ ਆਪਣੇ ਆਪ ਨੂੰ ਇਮਾਨਦਾਰ

ਦੱਸਦਾ ਹੈ

ਉਸਦੇ ਧੋਖੇ ਅਤੇ ਬੇਈਮਾਨੀ ਤੋਂ ਅਣਜਾਣ ਰਿਕਸ਼ੇ ਵਾਲਾ ਕਹਿੰਦਾ ਹੈ," ਲੳ ਬਾਊ ਜੀ ਘੜੀ ਕਿਓਂ ਵਿਖਾਉਂਦੇ ਹੋਏ, ਤੁਸਾਂ ਮੇਰਾ ਹੱਕ ਥੋੜਾ ਮਾਰ ਲੈਣਾ ਹੈ"

ਇਹ ਇਕ ਜ਼ਬਰਦਸਤ ਵਿਅੰਗ ਹੈ ਰਿਕਸ਼ੇ ਵਾਲੇ ਦਾ ਦੁਖਾਂਤ ਹੈ ਕਿ ਪਹਿਲੀ ਵਾਰ ਜੇਬ

ਕੱਟੀ ਗਈ ਦਾ ਤਾਂ ਉਸ ਨੂੰ ਅਹਿਸਾਸ ਹੈ ਪਰ ਦੂਸਰੀ ਵਾਰ ਧਰਮਵੀਰ ਵੱਲੋਂ ਘੱਟ ਪੈਸੇ

ਦੇ ਕੇ ਜੇਬ ਕੱਟੇ ਜਾਣ ਦੀ ਉਸ ਨੂੰ ਕੋਈ ਸੂਝ ਨਹੀਂ ਹੈ

4 of 4

ਲੇਖਕ ਅਨੁਸਾਰ ਸਮਾਜ ਵਿਚ ਵਿਚਰਨ ਵਾਲੇ ਧਰਮਵੀਰ ਵਰਗੇ ਅਨੇਕਾਂ ਜੇਬ ਕਤਰੇ ਹਨ ਜਿਹੜੇ ਕਿਰਤੀ ਕਾਮਿਆਂ ਦਾ ਹੱਕ ਮਾਰ ਲੈਂਦੇ ਹਨ।

ਧਰਮਵੀਰ ਵਰਗੇ ਅਜਿਹੇ ਦੰਭੀ ਅਤੇ ਕਪਟੀ ਲੋਕਾਂ ਦੇ ਚਰਿੱਤਰ ਨੂੰ ਲੇਖਕ ਇਸ ਕਹਾਣੀ ਵਿੱਚ ਬਾਖੂਬੀ ਪੇਸ਼ ਕਰਦਾ ਹੈ।

ਇਹ ਕਹਾਣੀ ਸਾਡੇ ਸਮਾਜ ਵਿੱਚ ਸਰਮਾਏਦਾਰਾਂ ਹੱਥੋਂ ਕਿਰਤੀਆਂ ਦੀ ਹੁੰਦੀ ਲੁੱਟ ਦਾ ਵਿਅੰਗਮਈ ਪ੍ਰਗਟਾਵਾ ਕਰਦੀ ਹੈ