1 of 16

ਪਵਨਦੀਪ ਕੌਰ (ਅਸਿਸਟੈਂਟ ਪ੍ਰੋਫੈਸਰ)� ਪੰਜਾਬੀ ਵਿਭਾਗ � ਹੰਸ ਰਾਜ ਮਹਿਲਾ ਮਹਾ ਵਿਦਿਆਲਿਆ� ਜਲੰਧਰ

2 of 16

ਭਾਸ਼ਾ

ਭਾਸ਼ਾ ਸੰਚਾਰ ਦਾ ਪ੍ਰਮੁੱਖ ਸਾਧਨ ਹੈ। ਮਨੁੱਖ ਅਪਣੇ ਮਨ ਦੇ ਭਾਵਾਂ, ਵਿਚਾਰਾਂ ਅਤੇ ਅਨੁਭਵਾਂ ਨੂੰ ਭਾਸ਼ਾ ਦੇ ਮਾਧਿਅਮ ਰਾਹੀਂ ਪ੍ਰਗਟਾਉਦਾ ਹੈ।ਭਾਸ਼ਾ ਇਕ ਮਨੁੱਖ ਨੂੰ ਦੂਜੇ ਮਨੁੱਖ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਭਾਸ਼ਾ ਦੁਆਰਾ ਹੀ ਮਨੁੱਖ ਨੇ ਸਮਾਜ ਵਿਚ ਆਪਣੀ ਵੱਖਰੀ ਪਛਾਣ ਬਣਾਈ ਹੈ।

3 of 16

ਭਾਸ਼ਾ ਵੰਨਗੀਆਂ

ਮਨੁੱਖੀ ਭਾਸ਼ਾ ਦੇ ਬਹੁਤ ਵੱਡੇ ਖੇਤਰ ਵਿਚ ਭਾਸ਼ਾਈ ਵਖਰੇਵਾਂ ਆਮ ਵੇਖਿਆ ਜਾ ਸਕਦਾ ਹੈ। ਵੱਖ -ਵੱਖ ਮਹਾਦੀਪਾਂ ਦੀ ਭਾਸ਼ਾ ਵਿਚ ਬਿਲਕੁਲ ਵੱਖਰਤਾ ਹੁੰਦੀ ਹੈ। ਅੱਗੋਂ ਇਕ ਮਹਾਂਦੀਪ ਦੇ ਘੇਰੇ ਵਿਚ ਆਉਣ ਵਾਲੇ ਦੇਸ਼ਾਂ ਦੀਆਂ ਭਾਸ਼ਾਵਾਂ ਵਿਚ ਵੀ ਵੱਖਰਤਾ ਪਾਈ ਜਾਂਦੀ ਹੈ । ਇਸ ਤਰ੍ਹਾਂ ਇਕ ਦੇਸ਼ ਦੇ ਅੰਤਰਗਤ ਆਉਣ ਵਾਲੇ ਰਾਜਾਂ ਵਿਚ ਵੀ ਭਾਸ਼ਾਈ ਵੱਖਰੇਵਾਂ ਹੁੰਦਾ ਹੈ। ਇਥੋਂ ਤਕ ਕਿ ਇਕ ਰਾਜ ਦੇ ਨੇੜਲੇ ਖੇਤਰਾਂ ਵਿਚ ਹੀ ਭਾਸ਼ਾਈ ਵੱਖਰਤਾ ਪਾਈ ਜਾਂਦੀ ਹੈ, ਬਲਕਿ ਇਕ ਖੇਤਰ ਨਾਲ ਸਬੰਧ ਰੱਖਣ ਵਾਲੇ ਵਿਅਕਤੀਆਂ ਦੀ ਭਾਸ਼ਾ ਵਿਚ ਵੀ ਭਾਸ਼ਾਈ ਵੱਖਰਤਾ ਹੁੰਦੀ ਹੈ। ਇਸ ਭਾਸ਼ਾਈ ਵੱਖਰਤਾ ਦੇ ਅਧਾਰ ਉੱਤੇ ਹੀ “ਭਾਸ਼ਾ ਵੰਨਗੀਆਂ “ਹੋਂਦ ਵਿਚ ਆਉਂਦੀਆਂ ਹਨ। ਇੰਝ ਭਾਸ਼ਾ ਵੰਨਗੀਆਂ ਤੋਂ ਭਾਵ ਇਕ ਹੀ ਸਮਾਜ ਦੀ ਭਾਸ਼ਾ ਵਿਚ ਸਮੇਂ,ਸਥਾਨ ਅਤੇ ਸਥਿਤੀਆਂ ਅਨੁਸਾਰ ਪੈਦਾ ਹੋਏ ਭਾਸ਼ਾਈ ਰੂਪਾਂ ਤੋਂ ਹੈ।ਇਹਨਾਂ ਭਾਸ਼ਾ ਵੰਨਗੀਆਂ ਨੂੰ ਮੁੱਖ ਰੂਪ ਵਿਚ ਚਾਰ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ:

4 of 16

ਭਾਸ਼ਾ ਵੰਨਗੀਆਂ

  • ਵਿਅਕਤੀਗਤ ਵੰਨਗੀਆਂ
  • ਖੇਤਰੀ ਵੰਨਗੀਆਂ
  • ਭਾਸ਼ਾਈ ਸੰਪਰਕ ਵੰਨਗੀਆਂ
  • ਭਾਸ਼ਾਈ ਮਾਧਿਅਮ ਵੰਨਗੀਆਂ

5 of 16

ਵਿਅਕਤੀਗਤ ਵੰਨਗੀਆਂ

ਵਿਅਕਤੀਗਤ ਵੰਨਗੀਆਂ ਕਿਸੇ ਵਿਅਕਤੀ ਦੇ ਨਿੱਜੀ ਬੋਲਣ ਢੰਗ ਨੂੰ ਹੀ 'ਵਿਅਕਤੀ ਭਾਸ਼ਾ’ ਕਿਹਾ ਜਾਂਦਾ ਹੈ। ਹਰੇਕ ਵਿਅਕਤੀ ਦੀ ਭਾਸ਼ਾ ਵਿਚ ਵੱਖਰਤਾ ਪਾਈ ਜਾਂਦੀ ਹੈ। ਉਮਰ, ਲਿੰਗ, ਕਿੱਤਾ ਘਰੇਲੂ ਵਾਤਾਵਰਣ ਅਤੇ ਸਮਾਜਿਕ ਪੱਧਰ ਕਿਸੇ ਵਿਅਕਤੀ ਦੀ ਭਾਸ਼ਾਈ ਵੱਖਰਤਾ ਨੂੰ ਨਿਰਧਾਰਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ । ਇਹਨਾਂ ਦੇ ਅਧਾਰ ਉੱਤੇ ਵਿਅਕਤੀ ਭਾਸ਼ਾ ਦੀਆਂ ਨਿਮਨਲਿਖਤ ਵੰਨਗੀਆਂ ਸਥਾਪਿਤ ਕੀਤੀਆਂ ਜਾ ਸਕਦੀਆਂ ਹਨ :

6 of 16

ਉਮਰ ਆਧਾਰਿਤ ਭਾਸ਼ਾਈ ਵੰਨਗੀਆਂ

ਮਨੁੱਖ ਇਕ ਸਮਾਜਿਕ ਜੀਵ ਹੈ। ਉਹ ਭਾਸ਼ਾ ਸਮਾਜ ਵਿੱਚੋਂ ਹੀ ਗ੍ਰਹਿਣ ਕਰਦਾ ਭਾਵ ਸਿੱਖਦਾ ਹੈ। ਉਮਰ ਦੇ ਵੱਧਣ ਨਾਲ ਉਸ ਦੀ ਭਾਸ਼ਾ ਵਿਚ ਵੀ ਪਕਿਆਈ ਆਉਂਦੀ ਜਾਂਦੀ ਹੈ। ਇਸ ਆਧਾਰ ਉੱਤੇ ਹੀ ਬੱਚਿਆਂ, ਨੋਜਵਾਨਾਂ, ਅਤੇ ਬਜ਼ੁਰਗਾਂ ਦੀ ਭਾਸ਼ਾ ਵਿਚ ਵੱਖਰੇਵਾਂ ਪਾਇਆ ਜਾਂਦਾ ਹੈ। ਫਲਸਰੂਪ ਜਿੱਥੇ ਬੱਚਾ ਤੋਤਲੀ ਜ਼ੁਬਾਨ ਬੋਲਦਾ ਹੋਇਆ ਨਿੱਕੇ-ਨਿੱਕੇ ਟੁੱਟਵੇ ਵਾਕਾਂ ਦੀ ਵਰਤੋਂ ਕਰਦਾ ਹੈ, ਉਥੇ ਉਮਰ ਦੇ ਵੱਧਣ ਦੇ ਨਾਲ-ਨਾਲ ਉਸਦੀ ਭਾਸ਼ਾਈ ਯੋਗਤਾ ਅਤੇ ਸਮਰੱਥਾ ਵਿਚ ਵਾਧਾ ਹੁੰਦਾ ਜਾਂਦਾ ਹੈ। ਬੱਚੇ ਦੀ ਭਾਸ਼ਾ ਉਮਰ ਦੇ ਅਜਿਹੇ ਪੜਾਅ ਦੀ ਭਾਸ਼ਾ ਹੁੰਦੀ ਹੈ, ਜਿੱਥੇ ਵਿਹਾਰਕ ਅਨੁਭਵ ਦੀ ਘਾਟ ਹੁੰਦੀ ਹੈ। ਦੂਜੇ ਪਾਸੇ ਨੌਜਵਾਨਾਂ ਦੀ ਭਾਸ਼ਾ ਉਮਰ ਦੇ ਦੂਜੇ ਅਹਿਮ ਪੜਾਅ ਦੀ ਭਾਸ਼ਾ ਹੁੰਦੀ ਹੈ। ਇਹ ਸਮਾਂ ਸੁਪਨਿਆਂ ਨੂੰ ਵਿਹਾਰਕ ਰੂਪ ਵਿਚ ਸਾਕਾਰ ਕਰਨ ਦਾ ਹੁੰਦਾ ਹੈ। ਨੌਜਵਾਨ ਵਰਗ ਦੀ ਭਾਸ਼ਾ ਵਧੇਰੇ ਕਰਕੇ ਵਿੱਦਿਆ,ਨੌਕਰੀ,ਸਮਾਜਿਕ ਰੁਤਬੇ, ਪਿਆਰ,ਰਾਜਨੀਤੀ, ਆਰਥਿਕਤਾ ਆਦਿ ਨਾਲ ਸੰਬੰਧਿਤ ਹੁੰਦੀ ਹੈ। ਜਦਕਿ ਬਜ਼ੁਰਗਾਂ ਦੀ ਭਾਸ਼ਾ ਵਿੱਚੋਂ ਉਹਨਾਂ ਦਾ ਜੀਵਨ ਤਜਰਬਾ ਛਲਕਦਾ ਹੈ। ਉਹਨਾਂ ਦੀ ਭਾਸ਼ਾ ਵਿਚ ਜੀਵਨ ਅਨੁਭਵ, ਜੀਵਨ ਸੱਚਾਈ, ਧਰਮ ਅਤੇ ਸਮਾਜ-ਸੱਭਿਆਚਾਰ ਦੀ ਪੇਸ਼ਕਾਰੀ ਨਾਲ ਸੰਬੰਧਿਤ ਸ਼ਬਦਾਵਲੀ ਦੀ ਵਰਤੋਂ ਵਧੇਰੇ ਮਿਲਦੀ ਹੈ।

7 of 16

ਲਿੰਗ ਆਧਾਰਿਤ ਭਾਸ਼ਾਈ ਵੰਨਗੀਆਂ

ਲਿੰਗ ਵੱਖਰਤਾ ਦੇ ਆਧਾਰ ਉੱਤੇ ਵੀ ਭਾਸ਼ਾਈ ਵੱਖਰੇਵੇ ਵੇਖੇ ਜਾ ਸਕਦੇ ਹਨ।ਇਸ ਭਾਸ਼ਾਈ ਵੱਖਰੇਵੇ ਦੇ ਆਧਾਰ ਉੱਤੇ ਭਾਸ਼ਾਈ ਵੰਨਗੀ ਅਧੀਨ ਮਰਦ- ਵਰਗ ਅਤੇ ਔਰਤ-ਵਰਗ ਦੀ ਭਾਸ਼ਾ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਦੋਵਾਂ ਵਰਗਾਂ ਦੀ ਭਾਸ਼ਾਈ ਵੱਖਰਤਾ ਦਾ ਮੂਲ ਕਾਰਨ ਭਾਸ਼ਾਈ ਲਹਿਜ਼ਾ ਹੈ। ਭਾਵ ਭਾਸ਼ਾਈ ਲਹਿਜੇ ਪੱਖੋਂ ਮਰਦ ਅਤੇ ਔਰਤ ਦੀ ਭਾਸ਼ਾ ਵਿਚ ਅੰਤਰ ਹੁੰਦਾ ਹੈ। ਔਰਤ ਦੀ ਆਵਾਜ਼ ਮਰਦ ਦੇ ਮੁਕਾਬਲੇ ਵਧੇਰੇ ਪਤਲੀ ਅਤੇ ਤਿੱਖੀ ਹੁੰਦੀ ਹੈ। ਫਲਸਰੂਪ ਔਰਤ ਦੀ ਪਿੱਚ ਮਰਦਾਂ ਦੇ ਮੁਕਾਬਲੇ ਵੱਧ ਜਾਂਦੀ ਹੈ। ਦੂਜੇ ਪਾਸੇ ਮਰਦ ਦੀ ਆਵਾਜ਼ ਦੀ ਪਿੱਚ ਘੱਟ ਹੋਣ ਕਾਰਨ ਉਹ ਵਧੇਰੇ ਭਾਰੀ ਹੁੰਦੀ ਹੈ। ਮਰਦ ਦੀ ਆਵਾਜ਼ ਅਤੇ ਭਾਸ਼ਾ ਵਿਚ ਜਿੱਥੇ ਰੋਅਬ ਝਲਕਦਾ ਹੈ,ਉੱਥੇ ਔਰਤ ਦੀ ਆਵਾਜ਼ ਅਤੇ ਭਾਸ਼ਾ ਵਿਚ ਨਜ਼ਾਕਤ ਅਤੇ ਹਲੀਮੀ ਝਲਕਦੀ ਹੈ। ਭਾਸ਼ਾਈ ਲਹਿਜੇ ਦੇ ਨਾਲ-ਨਾਲ ਭਾਸ਼ਾ ਸ਼ਬਦਾਵਲੀ ਪੱਖੋਂ ਵੀ ਦੋਵਾਂ ਵਰਗਾਂ ਦੀ ਭਾਸ਼ਾ ਵਿਚ ਵੱਖਰਤਾ ਵੇਖੀ ਜਾ ਸਕਦੀ ਹੈ।

8 of 16

ਵਰਤੋਂ ਆਧਾਰਿਤ ਭਾਸ਼ਾ ਵੰਨਗੀਆਂ

ਭਾਸ਼ਾ ਦੀ ਵਰਤੋਂ ਦੇ ਆਧਾਰ ਉੱਤੇ ਇਸ ਦੀਆਂ ਮੁੱਖ ਤਿੰਨ ਵੰਨਗੀਆਂ ਸਥਾਪਿਤ ਕੀਤੀਆਂ ਜਾ ਸਕਦੀਆਂ ਹਨ:

ਰਜਿਸਟਰ

ਕੁਝ ਵਿਸ਼ੇਸ਼ ਮੌਕਿਆਂ ਜਾਂ ਪਰਿਸਥਿਤੀਆਂ ਉੱਤੇ ਵਿਅਕਤੀ ਆਪਣੀ ਭਾਸ਼ਾ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਹਿੱਤ ਵਿਸ਼ੇਸ਼ ਉਚਾਰਨ ਅਤੇ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ,ਜਿਸ ਨੂੰ 'ਰਜਿਸਟਰ' ਕਹਿੰਦੇ ਹਨ। ਇਹ ਇਕ ਪ੍ਰਕਾਰ ਦੀ ਤਕਨੀਕੀ ਭਾਸ਼ਾ ਹੁੰਦੀ ਹੈ, ਜਿਸ ਦੀ ਵਰਤੋਂ ਕਿਸੇ ਵਿਸ਼ੇਸ਼ ਕਿੱਤੇ ਨਾਲ ਸਬੰਧ ਰੱਖਣ ਵਾਲੇ ਵਰਗ ਦੁਆਰਾ ਕੀਤੀ ਜਾਂਦੀ ਹੈ। ਮਿਸਾਲ ਵਜੋਂ ਡਾਕਟਰ,ਵਕੀਲ, ਇੰਜੀਨੀਅਰ,ਪ੍ਰੋਫੈਸਰ, ਤਰਖਾਣ, ਲੁਹਾਰ ਆਦਿ ਵੱਖ -ਵੱਖ ਕਿੱਤਿਆਂ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਇਕ ਖ਼ਾਸ ਕਿਸਮ ਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ।

9 of 16

ਅਪਭਾਸ਼ਾ

ਅਪਭਾਸ਼ਾ ਨੂੰ ‘ਸਲੈਂਗ’ ਜਾਂ ‘ਅਸ਼ਲੀਲ ਭਾਸ਼ਾ’ ਦਾ ਨਾਂ ਦਿੱਤਾ ਜਾਂਦਾ ਹੈ। ਅਸਲ ਵਿਚ ਇਹ ਭਾਸ਼ਾ ਦਾ ਅਜਿਹਾ ਰੂਪ ਹੈ, ਜਿਸ ਨੂੰ ਰਸਮੀ ਭਾਸ਼ਾ ਦਾ ਹਿੱਸਾ ਨਹੀਂ ਮੰਨਿਆ ਜਾਂਦਾ। ਇਹ ਭਾਸ਼ਾ ਅਸੱਭਿਅਕ ਅਰਥਾਂ ਦੀ ਧਾਰਨੀ ਹੈ। ਇਸ ਵਿਚਲੇ ਸ਼ਬਦ ਵਿਅੰਗ, ਨਿੰਦਿਆਂ, ਚੁਗਲੀ ,ਗਾਲੀ- ਗਲੋਚ ,ਵਾਸ਼ਨਾ ਆਦਿ ਦੇ ਸੂਚਕ ਹੁੰਦੇ ਹਨ। ਮੂਲ ਰੂਪ ਵਿਚ ਇਸ ਨੂੰ ਸਿਆਣਿਆਂ- ਸਮਝਦਾਰਾਂ ਦੀ ਭਾਸ਼ਾ ਨਹੀ ਸਮਝਿਆ ਜਾਂਦਾ।

10 of 16

ਗੁਪਤ ਭਾਸ਼ਾ

ਗੁਪਤ ਭਾਸ਼ਾ, ਭਾਸ਼ਾ ਦਾ ਸੀਮਤ ਰੂਪ ਹੈ। ਭਾਵ ਇਸ ਦੀ ਵਰਤੋਂ ਕਰਨ ਵਾਲੇ ਵਿਅਕਤੀ ਸਮੂਹ ਦੀ ਗਿਣਤੀ ਸੀਮਤ ਹੁੰਦੀ ਹੈ।ਗੁਪਤ ਭਾਸ਼ਾ ਨੂੰ 'ਪ੍ਰਤੀਕਾਤਮਕ ਭਾਸ਼ਾ 'ਵੀ ਕਿਹਾ ਜਾਂਦਾ ਹੈ। ਜਿਸ ਭਾਸ਼ਾ ਦੀ ਵਰਤੋਂ ਵਿਸ਼ੇਸ਼ ਭਾਸ਼ਾਈ ਸਮੂਹ ਦੁਆਰਾ ਆਪਣੀ ਗੱਲਬਾਤ ਨੂੰ ਦੂਜੇ ਵਿਅਕਤੀਆਂ ਤੋਂ ਗੁਪਤ ਰੱਖਣ ਲਈ ਕੀਤੀ ਜਾਂਦੀ ਹੈ, ਉਸ ਨੂੰ ਗੁਪਤ ਭਾਸ਼ਾ ਕਿਹਾ ਜਾਂਦਾ ਹੈ। ਇਸ ਭਾਸ਼ਾ ਦੀ ਵਰਤੋਂ ਕਰਨ ਵਾਲਿਆਂ ਵਿਚ ਮੰਗਤੇ, ਕਬੀਲਾਈ ਲੋਕ, ਫੌਜੀ, ਨਿਹੰਗ ਆਦਿ ਸ਼ਾਮਿਲ ਹੁੰਦੇ ਹਨ।

11 of 16

ਖੇਤਰੀ ਵੰਨਗੀਆਂ

ਖੇਤਰੀ ਵੰਨਗੀਆਂ ਖੇਤਰੀ ਵੰਨਗੀਆਂ ਨੂੰ ' ਇਲਾਕਾਈ ਵੰਨਗੀਆਂ ' ਵੀ ਕਿਹਾ ਜਾਂਦਾ ਹੈ। ਭੂਗੋਲਿਕ ਖੇਤਰ ਅਨੁਸਾਰ ਭਾਸ਼ਾਈ ਉਚਾਰਨ ਵਿਚਲੀ ਵੱਖਰਤਾ ਨੂੰ 'ਖੇਤਰੀ ਵੰਨਗੀਆਂ ‘ ਕਹਿੰਦੇ ਹਨ। ਇਹਨਾਂ ਨੂੰ ਮੁੱਖ ਰੂਪ ਵਿਚ ਅੱਗੋਂ ਦੋ ਵੰਨਗੀਆਂ ਵਿਚ ਵੰਡਿਆ ਜਾ ਸਕਦਾ ਹੈ:

ਉਪਭਾਸ਼ਾ

ਉਪਭਾਸ਼ਾ , ਭਾਸ਼ਾ ਦਾ ਖੇਤਰੀ ਰੂਪ ਹੈ।ਕਿਸੇ ਵਿਸ਼ੇਸ਼ ਖੇਤਰ ਜਾਂ ਇਲਾਕੇ ਵਿਚ ਭਾਸ਼ਾ ਦੇ ਜਿਹੜੇ ਰੂਪ ਦੀ ਵਰਤੋਂ ਕੀਤੀ ਜਾਂਦੀ ਹੈ, ਉਸਨੂੰ 'ਉਪਭਾਸ਼ਾ' ਕਹਿੰਦੇ ਹਨ। ਉਪ ਭਾਸ਼ਾ ਆਪਣੇ ਭਾਸ਼ਾਈ ਲੱਛਣਾਂ ਕਰਕੇ ਕਿੱਸੇ ਵਿਸ਼ੇਸ਼ ਖਿੱਤੇ, ਇਲਾਕੇ ਜਾਂ ਖੇਤਰ ਦੀ ਪ੍ਰਤੀਨਿੱਧਤਾ ਕਰਨ ਵਾਲਾ ਭਾਸ਼ਾਈ ਰੂਪ ਹੈ।ਇੰਝ ਉਪਭਾਸ਼ਾ ਦਾ ਘੇਰਾ ਕਿਸੇ ਵਿਸ਼ੇਸ਼ ਇਲਾਕੇ ਤੱਕ ਹੀ ਸੀਮਤ ਹੁੰਦਾ ਹੈ।

12 of 16

ਟਕਸਾਲੀ ਭਾਸ਼ਾ

ਟਕਸਾਲੀ ਭਾਸ਼ਾ ਨੂੰ 'ਸਟੈਂਡਰਡ ਭਾਸ਼ਾ’ ਜਾਂ 'ਆਦਰਸ਼ਕ ਭਾਸ਼ਾ 'ਵੀ ਕਿਹਾ ਜਾਂਦਾ ਹੈ। ਟਕਸਾਲੀ ਭਾਸ਼ਾ 'ਮੁੱਖ ਭਾਸ਼ਾ ਵਜੋਂ ਜਾਣੀ ਜਾਂਦੀ ਹੈ। ਕਈ ਉਪ-ਭਾਸ਼ਾਵਾਂ ਵਾਲੇ ਖੇਤਰ ਵਿਚ ਕਿਸੇ ਇਕ ਉਪ ਭਾਸ਼ਾ ਨੂੰ ਮੁੱਖ ਮੰਨ ਕੇ ਸਾਰੇ ਖੇਤਰ ਦਾ ਕਾਰ-ਵਿਹਾਰ ਉਸ ਮੁੱਖ ਭਾਸ਼ਾ ਦੁਆਰਾ ਹੀ ਕੀਤਾ ਜਾਂਦਾ ਹੈ। ਭਾਸ਼ਾ ਦੇ ਅਜਿਹੇ ਵਰਤੇ ਜਾਂਦੇ ਮੁੱਖ ਭਾਸ਼ਾਈ ਰੂਪ ਨੂੰ ਹੀ 'ਟਕਸਾਲੀ ਭਾਸ਼ਾ ਦਾ ਨਾਂ ਦਿੱਤਾ ਗਿਆ ਹੈ। ਟਕਸਾਲੀ ਭਾਸ਼ਾ ਦੀ ਵਰਤੋਂ ਸਰਕਾਰੀ,ਗੈਰਸਰਕਾਰੀ ਸੰਸਥਾਵਾਂ,ਰਾਜ ਪ੍ਰਬੰਧ, ਵਿੱਦਿਅਕ ਖੇਤਰ,ਪੜ੍ਹੇ-ਲਿਖੇ ਵਰਗ ਆਦਿ ਵਿਚ ਕੀਤੀ ਜਾਂਦੀ ਹੈ।

13 of 16

ਭਾਸ਼ਾਈ ਸੰਪਰਕ ਵੰਨਗੀਆਂ

ਜਦੋਂ ਦੋ ਭਾਸ਼ਾਵਾਂ ਇੱਕ-ਦੂਜੇ ਦੇ ਸੰਪਰਕ ਵਿਚ ਆਉਂਦੀਆਂ ਹਨ ਤਾਂ ਭਾਸ਼ਾਈ ਪਰਿਵਰਤਨ ਹੋਣਾ ਲਾਜ਼ਮੀ ਹੈ। ਭਾਸ਼ਾਈ ਸੰਪਰਕ ਦੀਆਂ ਸਥਿਤੀਆਂ ਦੇ ਆਧਾਰ ਉੱਤੇ ਦੋ ਭਾਸ਼ਾਈ ਵੰਨਗੀਆਂ ਹੋਂਦ ਵਿਚ ਆਉਂਦੀਆਂ ਹਨ:

ਪਿਜ਼ਿਨ

ਜਦੋਂ ਦੋ ਵੱਖ -ਵੱਖ ਭਾਸ਼ਾ ਨੂੰ ਬੋਲਣ ਵਾਲੇ ਬੁਲਾਰੇ ਆਪਸੀ ਸੰਪਰਕ ਵਿਚ ਵਿਚਰਦੇ ਹਨ ਤਾਂ ਉਹ ਇਕ ਕੰਮ ਚਲਾਊ ਭਾਸ਼ਾ ਦੀ ਸਿਰਜਨਾ ਕਰ ਲੈਂਦੇ ਹਨ, ਜਿਸ ਨੂੰ ‘ ਪਿਜ਼ਿਨ ‘ ਕਹਿੰਦੇ ਹਨ। ਇਹ ਇਕ ਪ੍ਰਕਾਰ ਦੀ ਮਿਲੀ-ਜੁਲੀ ਭਾਸ਼ਾ ਹੁੰਦੀ ਹੈ।

ਕਰਿਓਲ

ਜਦੋਂ ਪੱਕੇ ਰੂਪ ਵਿਚ ਕਿਸੇ ਭਾਸ਼ਾਈ ਗਰੁੱਪ ਦੀ ਮਾਤ ਭਾਸ਼ਾ ਬਣ ਜਾਂਦੀ ਹੈ ਤਾਂ ਇਸ ਨੂੰ ਕਰਿਓਲ ਕਹਿੰਦੇ ਹਨ। ਭਾਵ ਮਿਲੀ- ਜੁਲੀ ਭਾਸ਼ਾ ਸਮਾਂ ਪਾ ਕੇ ਕਿਸੇ ਭਾਸ਼ਾਈ ਸਮਾਜ ਦੀ ਸਥਾਨਕ ਭਾਸ਼ਾ ਬਣ ਤਾ ਅਜਿਹੀ ਨਵੀਂ ਉਤਪੰਨ ਹੋਈ ਭਾਸ਼ਾ ਨੂੰ ਕਰਿਓਲ ਕਿਹਾ ਜਾਂਦਾ ਹੈ।

14 of 16

ਭਾਸ਼ਾਈ ਮਾਧਿਅਮ ਵੰਨਗੀਆਂ

ਭਾਸ਼ਾਈ ਮਾਧਿਅਮ ਵੰਨਗੀਆਂ ਭਾਸ਼ਾ ਮਾਧਿਅਮ ਦੇ ਆਧਾਰ ਉੱਤੇ ਦੋ ਭਾਸ਼ਾਈ ਵੰਨਗੀਆਂ ਹੋਂਦ ਵਿਚ ਆਉਂਦੀਆਂ ਹਨ:

ਮੌਖਿਕ ਭਾਸ਼ਾ

ਮੌਖਿਕ ਭਾਸ਼ਾ ਦਾ ਮੂਲ ਸੰਬੰਧ ਸੰਚਾਰ ਨਾਲ ਹੈ। ਜਦੋਂ ਭਾਸ਼ਾਈ ਸੰਚਾਰ ਧੁਨੀ ਪੱਧਰ ਉੱਤੇ ਭਾਵ ਮੌਖਿਕ ਰੂਪ ਵਿਚ ਹੁੰਦਾ ਹੈ ਤਾ ਉਸ ਭਾਸ਼ਾਈ ਰੂਪ ਨੂੰ ਮੌਖਿਕ ਭਾਸ਼ਾ ਕਹਿੰਦੇ ਹਨ। ਮੌਖਿਕ ਭਾਸ਼ਾ ਦਾ ਸੰਬੰਧ ਧੁਨੀ ਨਾਲ਼ ਹੈ। ਭਾਵ ਮੂੰਹ ਦੁਆਰਾ ਉਚਾ ਰੀਆਂ ਧੁਨੀਆਂ ਜਾਂ ਸਬਦਾਂ ਦੇ ਸਮੂਹ ਤੋਂ ਹੀ ਭਾਸ਼ਾ ਹੋਂਦ ਵਿਚ ਆਉਂਦੀ ਹੈ। ਮੌਖਿਕ ਭਾਸ਼ਾ ਵੰਨਗੀ ਅਧੀਨ ਵਿਆਕਰਨ ਨੇਮਾਂ ਦੀ ਪਾਲਣਾ ਕੱਟੜਤਾ ਨਾਲ ਨਹੀਂ ਕੀਤੀ ਜਾਂਦੀ।

15 of 16

ਲਿਖਤੀ ਭਾਸ਼ਾ

ਜਦੋਂ ਭਾਸ਼ਾ ਦੀ ਵਰਤੋਂ ਲਿਖਤੀ ਪੱਧਰ ਉੱਤੇ ਕੀਤੀ ਜਾਵੇ ਤਾਂ ਲਿਖਤੀ ਭਾਸ਼ਾ ਵੰਨਗੀ ਹੋਂਦ ਵਿਚ ਆਉਂਦੀ ਹੈ। ਲਿਖਤੀ ਭਾਸ਼ਾ ਦਾ ਮੂਲ ਸੰਬੰਧ ਲਿਪੀ ਚਿੰਨ੍ਹਾਂ ਨਾਲ ਹੈ। ਭਾਵ ਵਿਚਾਰਾਂ ਦੀ ਪੇਸ਼ਕਾਰੀ ਜਦੋਂ ਲਿਪੀ ਚਿੰਨ੍ਹਾਂ ਰਾਹੀਂ ਲਿਖਤੀ ਰੂਪ ਵਿਚ ਕੀਤੀ ਜਾਂਦੀ ਹੈ, ਉਸ ਸਮੇਂ ਹੋਂਦ ਵਿਚ ਆਏ ਭਾਸ਼ਾਈ ਰੂਪ ਨੂੰ 'ਲਿਖਤੀ ਭਾਸ਼ਾ'ਕਹਿੰਦੇ ਹਨ। ਲਿਖਤੀ ਭਾਸ਼ਾ ਵੰਨਗੀ ਅਧੀਨ ਵਿਆਕਰਨ ਨੇਮਾਂ ਦੀ ਵਿਸ਼ੇਸ਼ ਰੂਪ ਵਿਚ ਪਾਲਣਾ ਕੀਤੀ ਜਾਂਦੀ ਹੈ।

16 of 16

ਧੰਨਵਾਦ