ਬੀਸੀ ਹਾਈਡ੍ਰੋ ਬਾਹਰੀ ਕੰਮ ਦੀ ਸੁਰੱਖਿਆ ਬਾਰੇ ਸਰਵੇਖਣ

ਸਤਿ ਸ਼੍ਰੀ ਅਕਾਲ! ਅਸੀਂ ਹਮਾਜ਼ਾਕੀ ਵੋਂਗ ਮਾਰਕੀਟਿੰਗ ਗਰੁੱਪ ਹਾਂ। ਅਸੀਂ ਬੀਸੀ ਹਾਈਡਰੋ ਦੀ ਤਰਫੋਂ ਬਾਹਰੀ ਕੰਮਾਂ ਦੀ ਸੁਰੱਖਿਆ ਸੰਬੰਧੀ ਇੱਕ ਸਰਵੇਖਣ ਕਰ ਰਹੇ ਹਾਂ। ਇਸ ਸਰਵੇਖਣ ਦਾ ਉਦੇਸ਼ ਬੀ.ਸੀ. ਦੀ ਪੰਜਾਬੀ ਬੋਲਣ ਵਾਲੀ ਕਮਿਊਨਿਟੀ ਵਿੱਚ ਬਿਜਲੀ ਸੁਰੱਖਿਆ ਬਾਰੇ ਜਾਗਰੂਕਤਾ ਨੂੰ ਬਿਹਤਰ ਢੰਗ ਨਾਲ ਸਮਝਣਾ ਅਤੇ ਇਸ ਨਾਲ ਸੰਬੰਧਿਤ ਪੰਜਾਬੀ ਇਸ਼ਤਿਹਾਰਾਂ ਬਾਰੇ ਤੁਹਾਡੀ ਰਾਏ ਅਤੇ ਸੁਝਾਅ ਇਕੱਠੇ ਕਰਨਾ ਹੈ।

ਤੁਹਾਡੀ ਪ੍ਰਤੀਕਿਰਿਆ ਸਾਡੇ ਲਈ ਬਹੁਤ ਕੀਮਤੀ ਹੈ। ਤੁਹਾਡੇ ਸੁਝਾਅ ਸਾਨੂੰ ਅਜਿਹੀ ਸੁਰੱਖਿਆ ਜਾਣਕਾਰੀ ਤਿਆਰ ਕਰਨ ਵਿੱਚ ਮਦਦ ਕਰਨਗੇ ਜੋ ਕਮਿਊਨਿਟੀ ਦੀਆਂ ਜ਼ਰੂਰਤਾਂ ਨੂੰ ਬਿਹਤਰ ਢੰਗ ਨਾਲ ਪੂਰਾ ਕਰੇ। ਤੁਹਾਡੇ ਕੀਮਤੀ ਸਮੇਂ ਲਈ ਧੰਨਵਾਦ ਵਜੋਂ, ਸਰਵੇਖਣ ਪੂਰਾ ਕਰਨ ਤੋਂ ਬਾਅਦ ਤੁਸੀਂ ਲੱਕੀ ਡ੍ਰਾ ਵਿੱਚ ਸ਼ਾਮਲ ਹੋ ਸਕਦੇ ਹੋ, ਜਿਸ ਰਾਹੀਂ ਤੁਹਾਨੂੰ $100 ਦੇ ਰੀਅਲ ਕੈਨੇਡੀਅਨ ਸੁਪਰਸਟੋਰ ਈ-ਗਿਫਟ ਕਾਰਡ ਜਿੱਤਣ ਦਾ ਮੌਕਾ ਮਿਲੇਗਾ (ਕੁੱਲ 5 ਜੇਤੂ ਚੁਣੇ ਜਾਣਗੇ)।

* ਲੱਕੀ ਡ੍ਰਾਅ ਸੰਬੰਧੀ ਪੂਰੀ ਜਾਣਕਾਰੀ ਸਰਵੇਖਣ ਦੇ ਅਖੀਰ ਵਿੱਚ ਉਪਲਬਧ ਹੋਵੇਗੀ।

Sign in to Google to save your progress. Learn more

ਸਰਵੇਖਣ ਸ਼ੁਰੂ ਕਰਨ ਲਈ ਕਿਰਪਾ ਕਰਕੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਜਵਾਬ ਦਿਓ: 

ਭਾਗ 1: ਬਾਹਰੀ ਕੰਮਾਂ ਲਈ ਸੁਰੱਖਿਆ ਸੰਬੰਧੀ ਜਾਣਕਾਰੀ

ਜਦੋਂ ਤੁਸੀਂ ਬਾਹਰ ਕੰਮ ਕਰ ਰਹੇ ਹੋ, ਤਾਂ ਤੁਹਾਨੂੰ ਜਾਂ ਤੁਹਾਡੇ ਸੰਦਾਂ (ਜਿਵੇਂ ਕਿ ਪੌੜੀਆਂ, ਲੰਬੇ ਹੈਂਡਲ ਵਾਲੀਆਂ ਟਾਹਣੀਆਂ ਕੱਟਣ ਵਾਲੀਆਂ ਕੈਂਚੀਆਂ ਜਾਂ ਪੇਂਟ ਰੋਲਰ) ਨੂੰ ਬਿਜਲੀ ਦੀਆਂ ਤਾਰਾਂ ਤੋਂ ਘੱਟੋ-ਘੱਟ ਕਿੰਨੀ ਦੂਰੀ ਬਣਾਈ ਰੱਖਣੀ ਚਾਹੀਦੀ ਹੈ?

*

ਜੇਕਰ ਤੁਸੀਂ ਬਾਗਬਾਨੀ, ਪੌਦੇ ਲਗਾਉਣ ਜਾਂ ਵਿਹੜੇ ਵਿੱਚ ਖੁਦਾਈ ਕਰਨ ਵਾਲਾ ਕੋਈ ਵੀ ਕੰਮ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ BC 1 ਕਾਲ ਨਾਲ ਘੱਟੋ-ਘੱਟ ਕਿੰਨੇ ਦਿਨ ਪਹਿਲਾਂ ਸੰਪਰਕ ਕਰਨਾ ਲਾਜ਼ਮੀ ਹੈ?

*

ਬਾਹਰੀ ਬਿਜਲੀ ਸੁਰੱਖਿਆ ਸੰਬੰਧੀ, ਹੇਠਾਂ ਦਿੱਤੇ ਗਏ ਕਿਹੜੇ ਬਿਆਨ ਸਹੀ ਹਨ ਜਾਂ ਗਲਤ?

*
ਸਹੀ
ਗਲਤ
ਮੈਨੂੰ ਖਤਰੇ ਵਿੱਚ ਪੈਣ ਲਈ ਸਿੱਧਾ ਬਿਜਲੀ ਦੀ ਤਾਰ ਨੂੰ ਛੂਹਣਾ ਲਾਜ਼ਮੀ ਹੈ; ਜੇਕਰ ਮੈਂ ਸਿਰਫ਼ ਨੇੜੇ ਜਾਵਾਂ ਤਾਂ ਬਿਜਲੀ ਹਵਾ ਵਿੱਚੋਂ ਨਹੀਂ ਲੰਘ ਸਕਦੀ।
ਉਚਾਈ ਵਾਲੇ ਕਿਸੇ ਵੀ ਬਾਹਰੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ (ਜਿਵੇਂ ਕਿ ਛੱਤ ਦੀਆਂ ਨਾਲੀਆਂ ਸਾਫ਼ ਕਰਨਾ, ਬਾਹਰ ਪੇਂਟ ਕਰਨਾ ਜਾਂ ਦਰੱਖਤਾਂ ਦੀਆਂ ਟਾਹਣੀਆਂ ਕੱਟਣਾ), ਤੁਹਾਨੂੰ ਆਪਣੇ ਆਲੇ-ਦੁਆਲੇ ਦਾ ਧਿਆਨ ਨਾਲ ਜਾਇਜ਼ਾ ਲੈਣਾ ਚਾਹੀਦਾ ਹੈ ਅਤੇ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਤੋਂ ਸੁਰੱਖਿਅਤ ਦੂਰੀ ਬਣਾਈ ਰੱਖਣੀ ਚਾਹੀਦੀ ਹੈ।
ਕਿਸੇ ਵੀ ਬਾਹਰੀ ਖੁਦਾਈ ਦੇ ਕੰਮ ਤੋਂ ਪਹਿਲਾਂ, ਬੀ.ਸੀ. ਵਿੱਚ ਕਾਨੂੰਨ ਮੁਤਾਬਕ BC 1 ਕਾਲ ਨੂੰ ਸੰਪਰਕ ਕਰਨਾ ਜ਼ਰੂਰੀ ਹੈ ਤਾਂ ਜੋ ਜ਼ਮੀਨ ਹੇਠਾਂ ਮੌਜੂਦ ਯੂਟਿਲਿਟੀਜ਼ ਲਾਈਨਾਂ ਦੀ ਸਹੀ ਸਥਿਤੀ ਦੀ ਪੁਸ਼ਟੀ ਕੀਤੀ ਜਾ ਸਕੇ।

ਕਿਰਪਾ ਕਰਕੇ ਹੇਠਾਂ ਦਿੱਤੀਆਂ ਬਾਹਰ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਵਿੱਚੋਂ ਉਹ ਚੁਣੋ ਜੋ ਤੁਸੀਂ ਪਿਛਲੇ ਸਾਲ ਦੌਰਾਨ ਘਰ ਜਾਂ ਕੰਮ ਦੇ ਸਬੰਧ ਵਿੱਚ ਕੀਤੀਆਂ ਹਨ। (ਸਾਰੇ ਲਾਗੂ ਵਿਕਲਪ ਚੁਣੋ ਜਾਂ ਜੇ ਕੋਈ ਵੀ ਲਾਗੂ ਨਹੀਂ ਹੁੰਦਾ ਤਾਂ ਇਸ ਪ੍ਰਸ਼ਨ ਨੂੰ ਖਾਲੀ ਛੱਡ ਦਿਓ।)

Next
Clear form
Never submit passwords through Google Forms.
This form was created inside of Hamazaki Wong Marketing Group.

Does this form look suspicious? Report